ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਸਕੂਲ ਖੇਡਾਂ ਫੁੱਟਬਾਲ: ਪੰਜਾਬ ਦੀ ਲੜਕੀਆਂ ਪ੍ਰੀ-ਕਆਰਟਰ ਫਾਈਨਲ ’ਚ ਪੁੱਜੀਆਂ

04:51 PM Dec 27, 2023 IST

ਜਗਮੋਹਨ ਸਿੰਘ
ਰੂਪਨਗਰ, 27 ਦਸੰਬਰ
ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਕੌਮੀ ਸਕੂਲ ਖੇਡਾਂ ਦੌਰਾਨ ਪੰਜਾਬ ਦੀਆਂ ਲੜਕੀਆਂ ਦੀ ਅੰਡਰ-17 ਫੁੱਟਬਾਲ ਟੀਮ ਪ੍ਰੀ-ਕੁਆਰਟਰ ਫਾਈਨ ’ਚ ਪਹੁੰਚ ਗਈ ਹੈ। ਇਸ ਟੀਮ ਵਿੱਚ ਰੂਪਨਗਰ ਜ਼ਿਲ੍ਹੇ ਦੀਆਂ 6 ਲੜਕੀਆਂ ਖੇਡ ਰਹੀਆਂ ਹਨ, ਜਿਨ੍ਹਾਂ ਵਿੱਚ 3 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ, ਇਕ ਡੀਏਵੀ ਪਬਲਿਕ ਸਕੂਲ ਰੂਪਨਗਰ, ਇਕ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਤੇ ਇਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਹੈ। ਟੀਮ ਦੇ ਨਾਲ ਗਏ ਕੋਚ ਮੌਂਟੀ ਨੇ ਦੱਸਿਆ ਕਿ ਪੰਜਾਬ ਦੀ ਟੀਮ ਦਾ ਪਹਿਲਾ ਮੈਚ ਸੀਆਈਐੱਸਸੀਈ ਦੇ ਸਰਕਾਰੀ ਵਿਭਾਗ ਦੀ ਟੀਮ ਨਾਲ ਹੋਇਆ, ਜਿਸ ਵਿੱਚ ਸੀਆਈਐੱਸਸੀਈ ਦੀ ਟੀਮ 4-2 ਨਾਲ ਜੇਤੂ ਰਹੀ। ਇਸ ਹਾਰ ਤੋਂ ਸਬਕ ਲੈਂਦਿਆਂ ਹੋਇਆਂ ਖਿਡਾਰਨਾਂ ਨੇ ਅਗਲੇ ਮੈਚ ਪੂਰੇ ਜੋਸ਼ ਨਾਲ ਖੇਡਦਿਆਂ ਤਿਲਗਾਨਾ ਦੀ ਟੀਮ ਨੂੰ 3-0 ਤੇ ਦਮਨ ਐਂਡ ਦਿਓ ਦੀ ਟੀਮ ਨੂੰ 6-0 ਨਾਲ ਹਰਾ ਕੇ ਸ਼ਾਨਦਾਰੀ ਵਾਪਸੀ ਕੀਤੀ। ਪੰਜਾਬ ਦੀ ਟੀਮ ਪ੍ਰੀ-ਕੁਆਰਟਰ ਤੱਕ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੂੰ ਆਪਣੀ ਟੀਮ ਤੋਂ ਵੱਡੀਆਂ ਉਮੀਦਾਂ ਹਨ।

Advertisement

Advertisement