ਚੰਡੀਗੜ੍ਹ ਵਿੱਚ ਕੌਮੀ ਸ਼ਿਲਪ ਮੇਲਾ ਅੱਜ
10:34 AM Nov 29, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਨਵੰਬਰ
ਸਿਟੀ ਬਿਊਟੀਫੁੱਲ ਦੇ ਕਲਾਗ੍ਰਾਮ ਵਿੱਚ 10 ਦਿਨਾਂ ਰਾਸ਼ਟਰੀ ਸ਼ਿਲਪ ਮੇਲਾ 29 ਨਵੰਬਰ ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕਰਨਗੇ। ਇਸ ਮੇਲੇ ਦੇ ਪਹਿਲੇ ਦਿਨ ਪੰਜਾਬੀ ਗਾਇਕ ਕੰਵਰ ਗਰੇਵਾਲ ਵੱਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੇਸ਼ ਦੇ 14 ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਨਾਚ ਦੀ ਪੇਸ਼ਕਾਰੀ ਕਰਨ ਲਈ ਕਲਾਕਾਰ ਪਹੁੰਚ ਰਹੇ ਹਨ। ਸ਼ਿਲਪ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੋਕਾਂ ਵੱਲੋਂ ਵੱਖ-ਵੱਖ ਕਿਸਮ ਦੇ ਸਾਜ਼ੋ-ਸਾਮਾਨ ਦੀਆਂ ਦੁਕਾਨਾਂ ਲਗਾਈਆਂ ਜਾਣਗੀਆਂ ਅਤੇ ਭੋਜਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਹ ਸ਼ਿਲਪ ਮੇਲਾ 29 ਨਵੰਬਰ ਤੋਂ 8 ਦਸੰਬਰ 2024 ਤੱਕ ਚੱਲੇਗਾ। ਇਸ ਦੌਰਾਨ ਗਾਇਕ ਗੁਰਨਾਮ ਭੁੱਲਰ, ਕੁਲਵਿੰਦਰ ਬਿੱਲਾ, ਫਿਰੋਜ਼ ਖਾਨ, ਹਰਭਜਨ ਮਾਨ ਪੇਸ਼ਕਾਰੀ ਦੇਣਗੇ।
Advertisement
Advertisement