ਦੇਸ਼ ਦੀਆਂ 45 ਪੰਚਾਇਤਾਂ ਨੂੰ ਕੌਮੀ ਐਵਾਰਡ 11 ਨੂੰ
07:22 AM Dec 08, 2024 IST
Advertisement
ਨਵੀਂ ਦਿੱਲੀ: ਦੇਸ਼ ਭਰ ਦੀਆਂ ਉਨ੍ਹਾਂ 45 ਪੰਚਾਇਤਾਂ ਨੂੰ 11 ਦਸੰਬਰ ਨੂੰ ਕੌਮੀ ਪੰਚਾਇਤ ਐਵਾਰਡ ਦਿੱਤਾ ਜਾਵੇਗਾ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ’ਚ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ’ਚ 11 ਉਹ ਪੰਚਾਇਤਾਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ। ਪੰਚਾਇਤ ਰਾਜ ਮੰਤਰਾਲੇ ਅਨੁਸਾਰ ਇਸ ਸਾਲ 1.94 ਲੱਖ ਪੰਚਾਇਤਾਂ ਨੇ ਮੁਕਾਬਲੇ ’ਚ ਹਿੱਸਾ ਲਿਆ ਤੇ ਇਨ੍ਹਾਂ ’ਚੋਂ 45 ਪੰਚਾਇਤਾਂ ਦੀ ਸਨਮਾਨ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਐਵਾਰਡਾਂ ਦੀਆਂ ਕੈਟਗਿਰੀਆਂ ਵਿੱਚ ਦੀਨ ਦਿਆਲ ਉਪਾਧਿਆਏ ਪੰਚਾਇਤ ਸਤਤ ਵਿਕਾਸ ਪੁਰਸਕਾਰ, ਨਾਨਾਜੀ ਦੇਸ਼ਮੁਖ ਸਰਵੋਮਤ ਪੰਚਾਇਤ ਸਤਤ ਵਿਕਾਸ ਪੁਰਸਕਾਰ, ਗ੍ਰਾਮ ਊਰਜਾ ਸਵਰਾਜ ਵਿਸ਼ੇਸ਼ ਪੰਚਾਇਤ ਪੁਰਸਕਾਰ, ਕਾਰਬਨ ਨਿਊਟਰਲ ਵਿਸ਼ੇਸ਼ ਪੰਚਾਇਤ ਪੁਰਸਕਾਰ ਤੇ ਪੰਚਾਇਤ ਕਸ਼ਮਤਾ ਨਿਰਮਾਣ ਸਰਵੋਤਮ ਸੰਸਥਾਨ ਪੁਰਸਕਾਰ ਸ਼ਾਮਲ ਹਨ। -ਪੀਟੀਆਈ
Advertisement
Advertisement
Advertisement