For the best experience, open
https://m.punjabitribuneonline.com
on your mobile browser.
Advertisement

ਫੁਟਬਾਲ ਲੀਗ ਮੁਕਾਬਲੇ ’ਚ ਨਥਾਣਾ ਦੀ ਟੀਮ ਜੇਤੂ

07:30 AM Jul 24, 2024 IST
ਫੁਟਬਾਲ ਲੀਗ ਮੁਕਾਬਲੇ ’ਚ ਨਥਾਣਾ ਦੀ ਟੀਮ ਜੇਤੂ
ਨਥਾਣਾ ਵਿਚ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਨਥਾਣਾ, 23 ਜੁਲਾਈ
ਬਾਬਾ ਕਾਲੂ ਨਾਥ ਫੁਟਬਾਲ ਟੂਰਨਾਮੈਂਟ ਕਮੇਟੀ ਵੱਲੋਂ ਇਥੇ 40 ਸਾਲਾ ਵਰਗ ਦੇ ਫੁਟਬਾਲ ਲੀਗ ਦੇ ਮੁਕਾਬਲੇ ਕਰਵਾਏ ਗਏ। ਸਥਾਨਕ ਸ੍ਰੀ ਗੁਰੂ ਹਰਗੋਬਿੰਦ ਖੇਤ ਸਟੇਡੀਅਮ ਵਿਚ ਬੀਤੇ ਇੱਕ ਮਹੀਨੇ ਤੋਂ ਵੀ ਵੱਧ ਸਮੇ ਤੋਂ ਫੁਟਬਾਲ ਲੀਗ ਦੇ ਮੈਚ ਚੱਲਦੇ ਆ ਰਹੇ ਸਨ। ਇਨ੍ਹਾਂ ਖੇਡ ਮੁਕਾਬਲਿਆਂ ’ਚ ਪੰਜ ਟੀਮਾਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ ਸਨ। ਫਾਈਨਲ ਮੁਕਾਬਲਾ ਨਥਾਣਾ ਦੀ ਮੇਜ਼ਬਾਨ ਟੀਮ ਅਤੇ ਬਠਿੰਡਾ ਸਟੇਡੀਅਮ ਦੀ ਟੀਮ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ’ਚ ਨਥਾਣਾ ਦੀ ਟੀਮ ਇਥੇ ਦੇ ਮੁਕਾਬਲੇ ਦੋ ਗੋਲਾਂ ਨਾਲ ਜੇਤੂ ਰਹੀ। ਜਸ਼ਨਵੀਰ ਸਿੰਘ ਬਾਬਾ 9 ਮੈਚਾਂ ਵਿੱਚ 9 ਗੋਲ ਕਰਕੇ ਲਗਾਤਾਰ ਦੂਜੀ ਵਾਰ ਮੈਨ ਆਫ਼ ਦਾ ਟੂਰਨਾਮੈਂਟ ਰਿਹਾ। ਗੁਰਜੀਤ ਸਿੰਘ ਭਾਈਰੂਪਾ ਨੂੰ ਟੂਰਨਾਮੈਂਟ ਦਾ ਸੀਨੀਅਰ ਫੁਟਬਾਲ ਖਿਡਾਰੀ ਐਲਾਨਿਆ ਗਿਆ। ਜੇਤੂ ਟੀਮਾਂ ਅਤੇ ਖੇਡਾਂ ਦਾ ਚੰਗਾ ਪ੍ਰਦਰਸ਼ਨ ਕਰਕਨੇ ਵਾਲੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਸ਼ਰਮਾ, ਡਾ. ਜਗਸੀਰ ਸਿੰਘ, ਬੂਟਾ ਸਿੰਘ ਆਕਲੀਆ ਜਲਾਲ ਅਤੇ ਸਰਬਜੀਤ ਸਿੰਘ ਨਗਰ ਕੌਂਸਲਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×