ਨਤਾਸ਼ਾ ਨੇ ਆਪਣੇ ਪੁੱਤਰ ਦਾ ਚੌਥਾ ਜਨਮ ਦਿਨ ਮਨਾਇਆ
ਮੁੰਬਈ:
ਅਦਾਕਾਰਾ ਤੇ ਮਾਡਲ ਨਤਾਸ਼ਾ ਸਟੈਨਕੋਵਿਚ, ਜਿਸ ਨੇ ਹਾਲ ਹੀ ਵਿੱਚ ਕ੍ਰਿਕਟਰ ਹਾਰਦਿਕ ਪਾਂਡਿਆ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ, ਨੇ ਆਪਣੇ ਪੁੱਤਰ ਅਗਸਤਿਆ ਦਾ ਚੌਥਾ ਜਨਮ ਦਿਨ ਮਨਾਇਆ। ਨਤਾਸ਼ਾ ਨੇ ਇੰਸਟਾਗ੍ਰਾਮ ’ਤੇ ਜਨਮ ਦਿਨ ਦੀ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਅਗਸਤਿਆ ਆਪਣੇ ਦੋਸਤਾਂ ਨਾਲ ਜਸ਼ਨ ਮਨਾਉਂਦਾ ਦਿਖਾਈ ਦੇ ਰਿਹਾ ਹੈ। ਤਸਵੀਰਾਂ ਵਿੱਚ, ਨਤਾਸ਼ਾ ਨੂੰ ਆਪਣੇ ਪੁੱਤਰ ਨਾਲ ਪੋਜ਼ ਦਿੰਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਉਹ ਗੁਲਾਬੀ ਚੈੱਕ ਵਾਲੀ ਟੌਪ ’ਚ ਸੋਹਣੀ ਲੱਗ ਰਹੀ ਹੈ, ਜਦੋਂਕਿ ਅਗਸਤਿਆ ਨੇ ਸਫੈਦ ਟੀ-ਸ਼ਰਟ ਪਹਿਨੀ ਹੋਈ ਹੈ। ਉਧਰ, ਹਾਰਦਿਕ ਪਾਂਡਿਆ ਦੇ ਭਰਾ ਕੁਨਾਲ ਪਾਂਡਿਆ ਨੇ ਦਿਲ ਦੇ ਇਮੋਜੀ ਨਾਲ ਟਿੱਪਣੀ ਕੀਤੀ ਹੈ। ਅਦਾਕਾਰਾ ਨੇਹਾ ਧੂਪੀਆ ਨੇ ਵੀ ਅਗਸਤਿਆ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮਹੀਨੇ ਦੀ ਸ਼ੁਰੂਆਤ ਮੌਕੇ ਨਤਾਸ਼ਾ ਨੇ ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੋਂ ਵੱਖ ਹੋਣ ਦੀ ਪੁਸ਼ਟੀ ਕੀਤੀ ਸੀ। ਉਧਰ, ਹਾਰਦਿਕ ਪਾਂਡਿਆ ਨੇ ਇੰਸਟਾਗ੍ਰਾਮ ’ਤੇ ਕਿਹਾ ਕਿ ਉਹ ਅਤੇ ਨਤਾਸ਼ਾ ਚਾਰ ਸਾਲ ਇਕੱਠੇ ਰਹਿਣ ਮਗਰੋਂ ਸਹਿਮਤੀ ਨਾਲ ਵੱਖ ਹੋ ਗਏ ਹਨ। ਆਪਣੇ ਪੁੱਤਰ ਬਾਰੇ ਗੱਲ ਕਰਦਿਆਂ ਹਾਰਦਿਕ ਨੇ ਕਿਹਾ ਕਿ ਅਗਸਤਿਆ ਉਸ ਦੇ ਜੀਵਨ ਦਾ ਖਾਸ ਹਿੱਸਾ ਹੈ। ਉਸ ਨੇ ਪੁਸ਼ਟੀ ਕੀਤੀ ਕਿ ਉਹ ਅਤੇ ਉਸ ਦੀ ਪਤਨੀ ਆਪਣੇ ਤਿੰਨ ਸਾਲ ਦੇ ਬੱਚੇ ਦੀ ਤੰਦਰੁਸਤੀ ਲਈ ਸਹਿ-ਮਾਪੇ ਹੋਣਗੇ। ਜ਼ਿਕਰਯੋਗ ਹੈ ਕਿ ਹਾਰਦਿਕ ਅਤੇ ਨਤਾਸ਼ਾ ਨੇ 2020 ਵਿੱਚ ਵਿਆਹ ਕਰਵਾਇਆ ਸੀ। -ਏਐੱਨਆਈ