ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਵਿੱਚ ਨਰਿੰਦਰ ਮੋਦੀ ਦੀ ਰੈਲੀ ਅੱਜ

07:22 AM May 23, 2024 IST
ਪੋਲੋ ਗਰਾਊਂਡ ਵਿੱਚ ਫਲੈਕਸ ਲਾਉਂਦੇ ਹੋਏ ਵਰਕਰ। -ਫੋਟੋ: ਰਾਜੇਸ਼ ਸੱਚਰ

ਖੇਤਰੀ ਪ੍ਰਤੀਨਿਧ
ਪਟਿਆਲਾ, 22 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਲਕੇ 23 ਮਈ ਨੂੰ ਇੱਥੇ ਪੋਲੋ ਗਰਾਊਂਡ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ ਕੀਤੀ ਜਾਣ ਵਾਲੀ ਰੈਲੀ ਲਈ ਪ੍ਰਸ਼ਾਸਨ ਨੇ ਰੂਟ ਪਲਾਨ ਜਾਰੀ ਕੀਤਾ ਹੈ। ਇਸ ਤਹਿਤ ਸੰਗਰੂਰ ਵਾਲੇ ਪਾਸੇ ਤੋਂ ਆਉਣ ਵਾਲੀ ਭਾਰੀ ਆਵਾਜਾਈ ਨੂੰ ਪਸਿਆਣਾ ਪੁਲ ਤੋਂ ਮੋੜ ਦਿੱਤਾ ਜਾਵੇਗਾ। ਸਮਾਣਾ ਵਾਲੇ ਪਾਸੇ ਦੀ ਟਰੈਫਿਕ ਨੂੰ ਸੰਗਰੂਰ ਬਾਈਪਾਸ ਰੋਡ ਵੱਲ ਮੋੜਿਆ ਜਾਵੇਗਾ। ਇਸੇ ਤਰ੍ਹਾਂ ਹੀ ਡਕਾਲਾ ਵਾਲੇ ਪਾਸੇ ਦੀ ਟਰੈਫਿਕ ਬਾਈਪਾਸ ਤੋਂ ਅੱਗੇ ਨਹੀਂ ਜਾ ਸਕੇਗਾ। ਦੇਵੀਗੜ੍ਹ ਰੋਡ ਤੋਂ ਆਉਣ ਵਾਲਾ ਟਰੈਫਿਕ ਨਾਨਕਸਰ ਪਹੁੰਚੇਗਾ, ਜਿੱਥੋਂ ਇਸ ਨੂੰ ਬਾਈਪਾਸ ਰੋਡ ਵੱਲ ਮੋੜ ਦਿੱਤਾ ਜਾਵੇਗਾ। ਨਾਭਾ ਵਾਲੇ ਪਾਸੇ ਦਾ ਟਰੈਫਿਕ ਧਬਲਾਨ ਤੋਂ ਅੱਗੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਭਾਦਸੋਂ ਤੋਂ ਆ ਰਹੇ ਵਾਹਨਾਂ ਨੂੰ ਸਿਊਣਾ ਚੌਕ ਤੋਂ ਸਰਹਿੰਦ ਰੋਡ ਵੱਲ ਮੋੜਿਆ ਜਾਵੇਗ। ਸਰਹਿੰਦ ਰੋਡ ਤੋਂ ਆਉਣ ਵਾਲੀ ਟਰੈਫਿਕ ਬਾਈਪਾਸ ਰਾਹੀਂ ਸ਼ਹਿਰ ਤੋਂ ਬਾਹਰ ਜਾਵੇਗੀ। ਭਾਰੀ ਟਰੈਫਿਕ ਨਵੇਂ ਬੱਸ ਸਟੈਂਡ ਤੋਂ ਸ਼ਹਿਰ ਵਿੱਚ ਦਾਖਲ ਨਹੀਂ ਹੋ ਸਕੇਗੀ। ਇਸ ਨੂੰ ਉਥੋਂ ਮੋੜ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹੀ ਭਾਰੀ ਟਰੈਫਿਕ ਰਾਜਪੁਰਾ ਰੋਡ ਲੱਕੜ ਮੰਡੀ ਤੋਂ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਟੀ-ਪੁਆਇੰਟ ਗੁਰੂਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਭਾਰੀ ਟਰੈਫਿਕ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ।
ਇਸੇ ਤਰ੍ਹਾਂ ਰਾਜਪੁਰਾ ਪਾਸੇ ਤੋਂ ਆਉਣ ਵਾਲੀ ਰੈਲੀ ਵਾਲੇ ਵਾਹਨ ਨਵੇਂ ਬੱਸ ਸਟੈਂਡ ਤੋਂ ਚੱਲ ਕੇ ਪੁਰਾਣੇ ਬੱਸ ਸਟੈਂਡ, ਖੰਡਾ ਵਾਲਾ ਚੌਕ ਤੇ ਫੁਹਾਰਾ ਚੌਕ ਤੋਂ ਹੁੰਦੇ ਹੋਏ ਲੋਅਰ ਮਾਲ ਪਹੁੰਚੇਗਾ ਜਿਸ ਤੋਂ ਬਾਅਦ ਵਾਹਨਾਂ ਨੂੰ ਪਾਰਕਿੰਗ ਵਾਲੀ ਥਾਂ ’ਤੇ ਖੜ੍ਹਾ ਕੀਤਾ ਜਾਵੇਗਾ। ਇਸੇ ਤਰ੍ਹਾਂ ਸੰਗਰੂਰ ਅਤੇ ਸਮਾਣਾ ਤੋਂ ਆਉਣ ਵਾਲੇ ਰੈਲੀਆਂ ਦੇ ਵਾਹਨ ਆਰਮੀ ਏਰੀਏ, ਠੀਕਰੀਵਾਲਾ ਚੌਕ ਤੇ ਫੁਹਾਰਾ ਚੌਕ ਤੋਂ ਹੁੰਦੇ ਹੋਏ ਲੋਅਰ ਮਾਲ ਰੋਡ ’ਤੇ ਪਹੁੰਚਣਗੇ, ਜਿਥੋਂ ਵਾਹਨ ਪਾਰਕ ਕੀਤੇ ਜਾਣਗੇ। ਸਰਹਿੰਦ ਵਾਲੇ ਪਾਸੇ ਦੇ ਵਾਹਨ ਖੰਡਾ ਚੌਕ ਅਤੇ ਫੁਹਾਰਾ ਚੌਕ ਤੋਂ ਹੁੰਦੇ ਹੋਏ ਲੋਅਰ ਮਾਲ ਰੋਡ ਪਹੁੰਚਣਗੇ। ਜਦੋਂ ਕਿ ਨਾਭਾ ਤੋਂ ਆਉਣ ਵਾਲੇ ਵਾਹਨ ਆਰਮੀ ਏਰੀਆ, ਠੀਕਰੀਵਾਲਾ ਚੌਂਕ ਰਾਹੀਂ ਲੋਅਰ ਮਾਲ ਰੋਡ ਪਾਰਕਿੰਗ ਵਿੱਚ ਪਹੁੰਚਣਗੇ। ਫੁਹਾਰਾ ਚੌਕ ਤੋਂ ਐੱਨਆਈਐੱਸ ਚੌਕ ਤੱਕ ਸੜਕ ਵਨ ਵੇਅ ਰਹੇਗੀ। ਪਾਰਕਿੰਗ ਲਈ ਸਥਾਨਫੂਲ ਸਿਨੇਮਾ, ਮਾਲਵਾ ਸਿਨੇਮਾ, ਮੋਦੀ ਕਾਲਜ ਅਤੇ ਮਹਿੰਦਰਾ ਕਾਲਜ, ਐੱਨਆਈਐੱਸ, ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਚੁਣੇ ਗਏ ਹਨ।

Advertisement

ਜੈਇੰਦਰ ਕੌਰ ਵੱਲੋਂ ਤਿਆਰੀਆਂ ਦਾ ਜਾਇਜ਼ਾ

ਪਟਿਆਲਾ (ਖੇਤਰੀ ਪ੍ਰਤੀਨਿਧ): ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈਇੰਦਰ ਕੌਰ ਨੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਦੇ ਬੈਠਣ ਦੇ ਪ੍ਰਬੰਧਾਂ ਦੇ ਨਾਲ-ਨਾਲ ਰੂਟ ਪਲਾਨ ਬਾਰੇ ਵਿਚਾਰ ਚਰਚਾ ਕੀਤੀ। ਪੁਲੀਸ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ’ਤੇ ਜਾਣ ਵਾਲੇ ਲੋਕਾਂ ਦੇ ਵਾਹਨਾਂ ਨੂੰ ਪਾਰਕ ਕਰਨ ਵਾਲੀਆਂ ਥਾਵਾਂ ਬਾਰੇ ਵੀ ਗੱਲਬਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਇੰਦਰਾ ਕੌਰ ਨੇ ਕਿਹਾ ਕਿ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਦੀ ਇਕ ਝਲਕ ਦੇਖਣ ਲਈ ਪਟਿਆਲਾ ਹੀ ਨਹੀਂ ਬਲਕਿ ਸੂਬੇ ਦੇ ਕੋਨੇ-ਕੋਨੇ ਤੋਂ ਔਰਤਾਂ ਰੈਲੀ ਵਿਚ ਪਹੁੰਚਣ ਲਈ ਉਤਸ਼ਾਹਿਤ ਹਨ।

Advertisement
Advertisement
Advertisement