ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਈਈ ਐਡਵਾਂਸ ’ਚ 22ਵੇਂ ਰੈਂਕ ਨਾਲ ਚਮਕਿਆ ਨਮਿਸ਼ ਬਾਂਸਲ

07:31 AM Jun 10, 2024 IST
ਮਾਨਸਾ ਜ਼ਿਲ੍ਹੇ ਦਾ ਨਮਿਸ਼ ਬਾਂਸਲ ਪਰਿਵਾਰ ਨਾਲ ਖੁਸ਼ੀ ਮਨਾਉਂਦਾ ਹੋਇਆ।

ਪੱਤਰ ਪ੍ਰੇਰਕ
ਮਾਨਸਾ, 9 ਜੂਨ
ਜੇਈਈ ਐਡਵਾਂਸ 2024 ਪ੍ਰੀਖਿਆ ਦੇ ਨਤੀਜੇ ਵਿੱਚ ਮਾਨਸਾ ਜ਼ਿਲ੍ਹੇ ਦੇ ਗਰੀਨਲੈਂਡ ਡੇ ਬੋਰਡਿੰਗ ਸਕੂਲ ਬਰੇਟਾ ਦੇ ਨਮਿਸ਼ ਬਾਂਸਲ ਨੇ ਆਲ ਇੰਡੀਆ ’ਚੋਂ 22 ਰੈਂਕ ਹਾਸਲ ਕਰਕੇ ਰੁੜਕੀ ਜ਼ੋਨ ਦੇ ਪੰਜਾਬ ਸਮੇਤ 5 ਸੂਬਿਆਂ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਜ਼ੋਨ ਵਿੱਚ ਐਨਟੀਏ ਨੇ ਚੰਡੀਗੜ੍ਹ ਸਮੇਤ ਹਰਿਆਣਾ, ਪੰਜਾਬ, ਉਤਰਾਖੰਡ ਅਤੇ ਜੰਮੂ ਕਸ਼ਮੀਰ ਸੂਬਾ ਸ਼ਾਮਲ ਕੀਤੇ ਹਨ।
ਗਰੀਨਲੈਂਡ ਡੇ ਬੋਰਡਿੰਗ ਸਕੂਲ ਦੇ ਚੇਅਰਪਰਸਨ ਡਾ. ਮਨੋਜ ਮੰਜੂ ਬਾਂਸਲ ਅਤੇ ਪ੍ਰਿੰਸੀਪਲ ਉਰਮਿਲ ਨੇ ਦੱਸਿਆ ਕਿ ਸਕੂਲ ਦੇ ਨਮਿਸ਼ ਬਾਂਸਲ ਦੇ ਜੇਈਈ ਮੇਨ 2024 ਵਿੱਚ 1237 ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਨਮਿਸ਼ ਐਨਐਸਈਸੀ ਅਤੇ ਐਨਐਸਈਪੀ ਵਿੱਚ ਭਾਗ ਲੈ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਮਿਸ਼ ਕੰਪਿਊਟਰ ਸਾਇੰਸ ਵਿੱਚ ਮਾਸਟਰ ਡਿਗਰੀ ਕਰਨ ਉਪਰੰਤ ਵਿਸ਼ਵ ਪੱਧਰ ’ਤੇ ਦੇਸ਼ ਨੂੰ ਡਿਜ਼ੀਟਲ ਦੁਨੀਆਂ ਨਾਲ ਜੋੜਨਾ ਚਾਹੁੰਦਾ ਹੈ। ਨਮਿਸ਼ ਦੀ ਮਾਤਾ ਨੀਰੂ ਬਾਲਾ ਅਤੇ ਪਿਤਾ ਵਿਨੈ ਕੁਮਾਰ ਸਰਕਾਰੀ ਅਧਿਆਪਕ ਹਨ। ਉਨ੍ਹਾਂ ਦੱਸਿਆ ਕਿ ਨਮਿਸ਼ ਬਾਂਸਲ ਬਚਪਨ ਤੋਂ ਹੀ ਕੰਪਿਊਟਰ ਦੀ ਦੁਨੀਆ ਵਿੱਚ ਨਾਮਣਾ ਖੱਟਣ ਦਾ ਸੁਫਨਾ ਸੀ। ਉਨ੍ਹਾਂ ਕਿਹਾ ਕਿ ਅੱਜ ਉਸ ਨੇ ਆਪਣਾ ਇਹ ਸੁਫਨਾ ਪੂਰੇ ਭਾਰਤ ’ਚੋਂ 22ਵਾਂ ਰੈਂਕ ਪ੍ਰਾਪਤ ਕਰਕੇ ਉਸ ਮੁਕਾਮ ਨੂੰ ਹਾਸਲ ਕੀਤਾ ਹੈ।

Advertisement

Advertisement
Advertisement