ਨਮਾਜ਼ ਵਿਵਾਦ: ਸੱਤ ਵਿਦੇਸ਼ੀ ਵਿਦਿਆਰਥੀਆਂ ਤੋਂ ਹੋਸਟਲ ਖਾਲੀ ਕਰਵਾਇਆ
ਅਹਿਮਦਾਬਾਦ, 7 ਅਪਰੈਲ
ਅਫਗਾਨਿਸਤਾਨ ਦੇ ਛੇ ਅਤੇ ਪੂਰਬੀ ਅਫਰੀਕਾ ਦੇ ਇੱਕ ਵਿਦਿਆਰਥੀ ਨੂੰ ਓਵਰਸਟੇਅ ਕਾਰਨ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਦੇ ਕਮਰੇ ਖਾਲੀ ਕਰਨ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਦਿੱਤੀ। ਯੂਨੀਵਰਸਿਟੀ ਕੰਪਲੈਕਸ ’ਚ ਨਮਾਜ਼ ਪੜ੍ਹਨ ਸਮੇਂ ਕੁਝ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਏ ਹਮਲੇ ਤੋਂ ਇੱਕ ਹਫ਼ਤੇ ਬਾਅਦ ਇਹ ਕਾਰਵਾਈ ਕੀਤੀ ਗਈ ਹੈ। 16 ਮਾਰਚ ਦੇ ਹਮਲੇ ਤੋਂ ਕੁਝ ਦਿਨਾਂ ਬਾਅਦ ਇਕ ਅਫਗਾਨ ਤੇ ਗਾਂਬੀਆ ਦੇ ਵਫ਼ਦ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ ਅਤੇ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ ਸੀ। ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੀਰਜਾ ਗੁਪਤਾ ਨੇ ਕਿਹਾ ਕਿ ਅਫਗਾਨਿਸਤਾਨ ਦੇ ਛੇ ਅਤੇ ਪੂਰਬੀ ਅਫਰੀਕਾ ਦੇ ਇੱਕ ਵਿਦਿਆਰਥੀ ਨੂੰ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਉਹ ਨਿਰਧਾਰਤ ਸਮੇਂ ਨਾਲੋਂ ਵੱਧ ਸਮੇਂ ਤੱਕ ਹੋਸਟਲ ’ਚ ਰੁਕੇ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਹੋਰ ਸਮਾਂ ਹੋਸਟਲ ’ਚ ਰੁਕਣ ਦੀ ਲੋੜ ਨਹੀਂ ਹੈ ਤੇ ਉਨ੍ਹਾਂ ਨੂੰ ਸਬੰਧਤ ਮੁਲਕਾਂ ’ਚ ਭੇਜਿਆ ਜਾ ਿਰਹਾ ਹੈ। -ਪੀਟੀਆਈ