ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਰਾਕੂ ਕੌਫੀ ਦੀ ਹਮਾਇਤ ਕਰਨ ਲਈ ਨਾਇਡੂ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ

08:04 AM Jul 01, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2016 ਵਿੱਚ ਵਿਸਾਖਾਪਟਨਮ ਦੌਰੇ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇ ਹੋਰਾਂ ਨਾਲ ਅਰਾਕੂ ਕੌਫੀ ਪੀਣ ਮੌਕੇ ਦੀ ‘ਐਕਸ’ ਉੱਤੇ ਸਾਂਝੀ ਕੀਤੀ ਗਈ ਤਸਵੀਰ। -ਫੋਟੋ: ਏਐੱਨਆਈ

ਅਮਰਾਵਤੀ, 30 ਜੁਲਾਈ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਅੱਜ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ ਨਵੀਂ ਕਿਸ਼ਤ ’ਚ ਸੂਬੇ ਦੀ ਅਰਾਕੂ ਕੌਫੀ ਦੀ ਹਮਾਇਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ 2016 ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ, ਨਾਇਡੂ ਤੇ ਹੋਰਾਂ ਨਾਲ ਵਿਸ਼ਾਖਾਪਟਨਮ ’ਚ ਅਰਾਕੂ ਕੌਫੀ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਦੀ ਪੋਸਟ ਦਾ ਜਵਾਬ ਦਿੰਦਿਆਂ ਨਾਇਡੂ ਨੇ ਐਕਸ ’ਤੇ ਕਿਹਾ, ‘ਨਰਿੰਦਰ ਮੋਦੀ ਜੀ ਇਹ ਸਾਂਝਾ ਕਰਨ ਅਤੇ ਆਂਧਰਾ ਪ੍ਰਦੇਸ਼ ਦੇ ਉਤਪਾਦ ਦੀ ਹਮਾਇਤ ਕਰਨ ਲਈ ਸ਼ੁਕਰੀਆ। ਮੈਂ ਤੁਹਾਡੇ ਨਾਲ ਇੱਕ ਕੱਪ ਹੋਰ ਕੌਫੀ ਪੀਣਾ ਚਾਹਾਂਗਾ।’
ਆਪਣੇ ਰੇਡੀਓ ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਉਹ ਅਰਾਕੂ ਕੌਫੀ ਦੇ ਪ੍ਰਸ਼ੰਸਕ ਹਨ ਅਤੇ ਇਹ ਦੀ ਪੈਦਾਵਾਰ ਕਬਾਇਲੀ ਸ਼ਕਤੀਕਰਨ ਨਾਲ ਸਬੰਧਤ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਕਬਾਇਲੀ ਭੈਣਾਂ ਤੇ ਭਰਾਵਾਂ ਵੱਲੋਂ ਅਰਾਕੂ ਕੌਫੀ ਦੀ ਕਾਸ਼ਤ ਬਹੁਤ ਹੀ ਪਿਆਰ ਤੇ ਸ਼ਿੱਦਤ ਨਾਲ ਕੀਤੀ ਜਾਂਦੀ ਹੈ। ਅਰਾਕੂ ਘਾਟੀ ਆਂਧਰਾ ਪ੍ਰਦੇਸ਼ ਦੇ ਅੱਲੁਰੀ ਸੀਤਰਾਮਾ ਰਾਜੂ ਜ਼ਿਲ੍ਹੇ ਦੀ ਪਾਦੇਰੂ ਸਬ-ਡਿਵੀਜ਼ਨ ’ਚ ਸਥਿਤ ਹੈ। -ਪੀਟੀਆਈ

Advertisement

Advertisement
Advertisement