ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਇਬ ਸੈਣੀ ਡੰਮੀ ਤੇ ਮਨੋਹਰ ਲਾਲ ਅਸਲੀ ਮੁੱਖ ਮੰਤਰੀ: ਅਭੈ ਚੌਟਾਲਾ

08:06 AM Aug 05, 2024 IST
ਬਸਪਾ ਆਗੂ ਦਾ ਸਨਮਾਨ ਕਰਦੇ ਹੋਏ ਇਨੈਲੋ ਆਗੂ ਅਭੈ ਸਿੰਘ ਚੌਟਾਲਾ। -ਫੋਟੋ: ਦੇਵਿੰਦਰ ਸਿੰਘ

ਪੱਤਰ ਪ੍ਰੇਰਕ
ਯਮੁਨਾਨਗਰ, 4 ਅਗਸਤ
ਅੱਜ ਇੱਥੇ ਬਹੁਜਨ ਸਮਾਜ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਾਂਝੀ ਜਨ ਸਭਾ ਹੋਈ, ਜਿਸ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਅਭੈ ਸਿੰਘ ਚੌਟਾਲਾ ਅਤੇ ਬਹੁਜਨ ਸਮਾਜ ਪਾਰਟੀ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ। ਇਹ ਸਮਾਗਮ ਜਗਾਧਰੀ ਤੋਂ ਬਸਪਾ-ਇਨੈਲੋ ਗੱਠਜੋੜ ਦੇ ਉਮੀਦਵਾਰ ਦਰਸ਼ਨ ਲਾਲ ਖੇੜਾ ਨੇ ਕਰਵਾਇਆ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਭੈ ਚੌਟਾਲਾ ਨੇ ਕਿਹਾ, ‘‘ਨਾਇਬ ਸੈਣੀ ਡੰਮੀ ਮੁੱਖ ਮੰਤਰੀ ਹਨ ਅਸਲੀ ਮੁੱਖ ਮੰਤਰੀ ਅਜੇ ਵੀ ਮਨੋਹਰ ਲਾਲ ਹੀ ਹਨ।’’
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਸਰਕਾਰ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਚੌਧਰੀ ਦੇਵੀ ਲਾਲ ਨੇ ਕਿਸਾਨਾਂ ਦਾ ਭਲਾ ਕੀਤਾ ਹੈ ਅਤੇ ਹੁਣ ਜੇ ਕੋਈ ਕਿਸਾਨਾਂ ਦਾ ਸਭ ਤੋਂ ਵੱਧ ਭਲਾ ਕਰ ਸਕਦਾ ਹੈ ਤਾਂ ਉਹ ਇਨੈਲੋ ਅਤੇ ਬਸਪਾ ਦੀ ਸਾਂਝੀ ਸਰਕਾਰ ਹੀ ਹੈ। ਇਨੈਲੋ ਆਗੂ ਨੇ ਦੋਸ਼ ਲਾਇਆ ਕਿ ਭੁਪਿੰਦਰ ਸਿੰਘ ਹੁੱਡਾ ਭਾਜਪਾ ਲਈ ਕੰਮ ਕਰ ਰਹੇ ਹਨ, ਉਹ ਚਾਹੁੰਦੇ ਹਨ ਕਿ ਭਾਜਪਾ ਹੀ ਸੱਤਾ ਵਿੱਚ ਬਣੀ ਰਹੇ, ਕਾਂਗਰਸ ਨੇ 10 ਸਾਲ ਸੂਬੇ ਨੂੰ ਲੁੱਟਿਆ ਹੈ, ਹੁਣ ਭਾਜਪਾ ਸੂਬੇ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਨੈਲੋ-ਬਸਪਾ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਹਿਸਾਬ ਲਵੇਗੀ। ਸ੍ਰੀ ਚੌਟਾਲਾ ਨੇ ਕਿਹਾ ਕਿ ਇਸ ਰੈਲੀ ਨਾਲ ਸੂਬੇ ਵਿੱਚ ਬਸਪਾ-ਇਨੈਲੋ ਗੱਠਜੋੜ ਵੱਲੋਂ ਬਦਲਾਅ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਨੇ ਕੋਈ ਵੀ ਫ਼ਸਲ ਐੱਮਐੱਸਪੀ ’ਤੇ ਨਹੀਂ ਖ਼ਰੀਦੀ, ਜਿਸ ਕਾਰਨ ਕਿਸਾਨ ਨਾਰਾਜ਼ ਹਨ। ਜਨਸਭਾ ਵਿੱਚ ਬਸਪਾ ਉਮੀਦਵਾਰ ਦਰਸ਼ਨ ਖੇੜਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਹਰਿਆਣਾ ਖਾਸ ਕਰ ਕੇ ਜਗਾਧਰੀ ਹਲਕੇ ਵਿੱਚ ਕੋਈ ਵਿਕਾਸ ਨਹੀਂ ਹੋਇਆ। ਅੱਜ ਵੀ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਸੜਕਾਂ ਵੀ ਲੰਘਣ ਯੋਗ ਨਹੀਂ ਹਨ। ਥੋੜੀ ਜਿਹੀ ਬਰਸਾਤ ਹੁੰਦੀ ਹੈ ਤਾਂ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਜਾਂਦਾ ਹੈ।

Advertisement

Advertisement
Advertisement