ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਗਤ ਕਬੀਰ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

07:04 AM Jun 22, 2024 IST
ਸਤਿਗੁਰ ਕਬੀਰ ਮੰਦਰ ਫੱਜੂਪੁਰ ਤੋਂ ਸਜਾਏ ਨਗਰ ਕੀਰਤਨ ਦਾ ਦ੍ਰਿਸ਼। -ਫੋਟੋ: ਪਸਨਾਵਾਲ

ਪੱਤਰ ਪ੍ਰੇਰਕ
ਧਾਰੀਵਾਲ, 21 ਜੂਨ
ਪ੍ਰਬੰਧਕੀ ਕਮੇਟੀ ਸਤਿਗੁਰ ਕਬੀਰ ਮੰਦਰ ਫੱਜੂਪੁਰ, ਧਾਰੀਵਾਲ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸਤਿਗੁਰ ਕਬੀਰ ਮੰਦਰ ਫੱਜੂਪੁਰ ਤੋਂ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਪਵਿੱਤਰ ਕਬੀਰ ਬਾਣੀ ਦੇ ਗ੍ਰੰਥ ਦੀ ਅਗਵਾਈ ਵਿੱਚ ਆਰੰਭ ਹੋ ਕੇ ਪਿੰਡ ਫੱਤੇਨੰਗਲ, ਲੇਹਲ ਦੀਨਪੁਰ, ਅਹਿਮਦਾਬਾਦ, ਬੇਦੀ ਕਲੋਨੀ ਧਾਰੀਵਾਲ, ਦਾਣਾ ਮੰਡੀ ਧਾਰੀਵਾਲ ਆਦਿ ਸਮੇਤ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਆਰੰਭਕ ਸਥਾਨ ਵਿਚ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਨੇ ਕਬੀਰ ਦਾ ਗੁਣਗਾਨ ਕੀਤਾ। ਨਗਰ ਕੀਰਤਨ ਵਿੱਚ ਸਤਿਗੁਰ ਕਬੀਰ ਮੰਦਰ ਫੱਜੂਪੁਰ ਦੀ ਕਮੇਟੀ ਪ੍ਰਧਾਨ ਅਸ਼ਵਨੀ ਫੱਜੂਪੁਰ, ਸੈਕਟਰੀ ਗੁਰਬਚਨ ਸਿੰਘ ਜ਼ਿਲ੍ਹੇਦਾਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮਪਾਲ ਪੰਮਾ ਮੌਜੂਦ ਸਨ।

Advertisement

Advertisement