ਗੁਰੂ ਗੋਬਿੰਦ ਸਿੰਘ ਦੀ ਅਕੋਈ ਸਾਹਿਬ ’ਚ ਆਮਦ ਦਿਵਸ ਨੂੰ ਸਮਰਪਿਤ ਨਗਰ ਕੀਰਤਨ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 30 ਦਸੰਬਰ
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਦੁਆਰਾ ਸਾਹਿਬ ਮੁੂਲੋਵਾਲ ਤੋਂ ਅਕੋਈ ਸਾਹਿਬ ਵਿਖੇ ਆਮਦ ਦਿਵਸ ਨੂੰ ਸਮਰਪਿਤ ਗੁਰਦੁਆਰਾ ਅਕੋਈ ਸਾਹਿਬ ਦੀ ਸੰਗਤ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੋਕਿਕ ਨਗਰ ਕੀਰਤਨ ਇਤਿਹਾਸਕ ਨਗਰ ਮੁੂਲੋਵਾਲ ਤੋਂ ਸਜਾਇਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਅਕੋਈ ਸਾਹਿਬ ਵਿਖੇ ਪਹੁੰਚਿਆ। ਨਗਰ ਕੀਰਤਨ ਦਾ ਇਥੋਂ ਨੇੜਲੇ ਪਿੰਡ ਕਾਂਝਲਾ, ਚੰਗਾਲ, ਖਿਲਰੀਆਂ, ਅਕੋਈ ਸਾਹਿਬ ਅਤੇ ਹੋਰ ਵੱਖ ਵੱਖ ਪਿੰਡਾਂ ਦੀ ਸੰਗਤ ਵੱਲੋਂ ਜਿਥੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਗੁਰਦੁਆਰਾ ਸਾਹਿਬ ਅਤੇ ਵੱਖ-ਵੱਖ ਪਿੰਡਾਂ ਦੀਆਂ ਮੋਹਤਵਰ ਸ਼ਖਸੀਅਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ। ਨਗਰ ਕੀਰਤਨ ਦੌਰਾਨ ਸਕੂਲੀ ਬੱਚਿਆਂ ਤੇ ਨਿਹੰਗ ਸਿੰਘਾਂ ਵਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਅਤੇ ਢਾਡੀ ਜਥਿਆਂ ਵੱਲੋਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਪਿੰਡਾਂ ਅੰਦਰ ਨਗਰ ਕੀਰਤਨ ਦੌਰਾਨ ਸੰਗਤਂ ਲਈ ਥਾਂ-ਥਾਂ ਚਾਹ ਪਕੌੜਿਆਂ ਤੇ ਬਰੈੱਡ ਆਦਿ ਦੇ ਲੰਗਰ ਲਗਾਏ ਗਏ। ਇਸ ਮੌਕੇ ਸੰਤ ਬਲਜੀਤ ਸਿੰਘ ਫੱਕਰ, ਮਲਕੀਤ ਸਿੰਘ ਚੰਗਾਲ, ਮੈਨੇਜਰ ਹਰਵਿੰਦਰ ਸਿੰਘ ਚੰਗਾਲ, ਮੈਨੇਜਰ ਬਲਕਾਰ ਸਿੰਘ ਲੱਡੀ, ਸਰਪੰਚ ਸਤਿਗੁਰ ਸਿੰਘ ਕਾਂਝਲਾ, ਜਥੇਦਾਰ ਅਮਰੀਕ ਸਿੰਘ, ਸਰਪੰਚ ਕੁਲਵਿੰਦਰ ਸਿੰਘ ਅਕੋਈ ਸਾਹਿਬ, ਗੁਰਦੁਆਰਾ ਝਿੜ੍ਹਾ ਸਾਹਿਬ ਦੇ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਕਲੇਰ, ਮੈਨੇਜਰ ਮਲਕੀਤ ਸਿੰਘ ਢਿੱਲੋਂ, ਮੱਘਰ ਸਿੰਘ, ਦਰਸ਼ਨ ਸਿੰਘ ਦੇਦ, ਕੁਲਦੀਪ ਸਿੰਘ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।