ਮਿਆਂਮਾਰ ਨੇ ਆਜ਼ਾਦੀ ਦਿਹਾੜੇ ’ਤੇ ਹਜ਼ਾਰਾਂ ਕੈਦੀ ਰਿਹਾਅ ਕੀਤੇ
06:32 AM Jan 05, 2025 IST
ਬੈਂਕਾਕ: ਮਿਆਂਮਾਰ ਦੀ ਫੌਜੀ ਸਰਕਾਰ ਨੇ ਅੱਜ ਬਰਤਾਨੀਆ ਤੋਂ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮੌਕੇ ਸਮੂਹਿਕ ਮੁਆਫ਼ੀ ਤਹਿਤ ਛੇ ਹਜ਼ਾਰ ਤੋਂ ਵੱਧ ਕੈਦੀ ਰਿਹਾਅ ਕੀਤੇ ਹਨ ਅਤੇ ਡੇਢ ਸੌ ਦੇ ਕਰੀਬ ਕੈਦੀਆਂ ਦੀ ਸਜ਼ਾ ਘੱਟ ਕਰ ਦਿੱਤੀ ਹੈ। ਜੇਲ੍ਹ ’ਚ ਬੰਦ ਸੈਂਕੜੇ ਸਿਆਸੀ ਕੈਦੀਆਂ ’ਚੋਂ ਕੁਝ ਕੈਦੀਆਂ ਨੂੰ ਇਸੇ ਤਹਿਤ ਮੁਆਫ਼ੀ ਮਿਲੀ ਹੈ। ਸਰਕਾਰੀ ਐੱਮਆਰਟੀਵੀ ਟੈਲੀਵਿਜ਼ਨ ਨੇ ਦੱਸਿਆ ਕਿ ਫੌਜੀ ਸਰਕਾਰ ਦੇ ਮੁਖੀ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨੇ ਮਿਆਂਮਾਰ ਦੇ 5,864 ਕੈਦੀਆਂ ਦੇ ਨਾਲ ਨਾਲ 180 ਵਿਦੇਸ਼ੀਆਂ ਨੂੰ ਵੀ ਮੁਆਫੀ ਦਿੱਤੀ ਹੈ, ਜਿਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ। ਮਿਆਂਮਾਰ ’ਚ ਛੁੱਟੀਆਂ ਅਤੇ ਹੋਰ ਅਹਿਮ ਮੌਕਿਆਂ ’ਤੇ ਵੱਡੇ ਪੱਧਰ ’ਤੇ ਕੈਦੀਆਂ ਦੀ ਰਿਹਾਈ ਆਮ ਗੱਲ ਹੈ। -ਏਪੀ
Advertisement
Advertisement