For the best experience, open
https://m.punjabitribuneonline.com
on your mobile browser.
Advertisement

ਮੇਰੀ ਅਮੀਰੀ ਕਾਰ ਜਾਂ ਸ਼ੋਹਰਤ ਨਾਲ ਨਹੀਂ ਬਲਕਿ ਚੰਗੇ ਦੋਸਤਾਂ ਕਰ ਕੇੇ ਹੈ: ਅਨੁਪਮ ਖੇਰ

08:16 AM May 03, 2024 IST
ਮੇਰੀ ਅਮੀਰੀ ਕਾਰ ਜਾਂ ਸ਼ੋਹਰਤ ਨਾਲ ਨਹੀਂ ਬਲਕਿ ਚੰਗੇ ਦੋਸਤਾਂ ਕਰ ਕੇੇ ਹੈ  ਅਨੁਪਮ ਖੇਰ
Advertisement

ਮੁੰਬਈ: ਉੱਘੇ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਦੱਸਿਆ ਕਿ ਉਹ ਅੱਜ ਕਾਰ ਜਾਂ ਪ੍ਰਸਿੱਧ ਹੋਣ ਕਰ ਕੇ ਅਮੀਰ ਨਹੀਂ ਹੈ ਬਲਕਿ ਉਸ ਦੀ ਅਮੀਰੀ ਇਸ ਲਈ ਹੈ ਕਿਉਂਕਿ ਉਸ ਕੋਲ ਚੰਗੇ ਦੋਸਤ ਹਨ। ਅਨੁਪਮ ਨੇ ਐਕਸ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਖੁਸ਼ਨੁਮਾ ਪਲ ਬਤੀਤ ਕਰਦੇ ਨਜ਼ਰ ਆ ਰਹੇ ਹਨ। ਅਨੁਪਮ ਨੇ ਖੁਲਾਸਾ ਕੀਤਾ ਕਿ ਉਸ ਤੇ ਉਸ ਦੇ ਦੋਸਤਾਂ ਨੇ 53 ਸਾਲ ਪਹਿਲਾਂ 2 ਮਈ, 1971 ਨੂੰ ਸ਼ਿਮਲਾ ਵਿੱਚ ਇੱਕ ਸਮਝੌਤਾ ਕੀਤਾ ਸੀ ਕਿ ਉਹ ਹਰ ਸਾਲ ਇਸ ਤਰੀਕ ਨੂੰ ਮਿਲਦੇ ਰਹਿਣਗੇ। ਅਨੁਪਮ ਨੇ ਦੱਸਿਆ, ‘ਮੈਂ ਅਤੇ ਮੇਰੇ ਦੋਸਤਾਂ ਵਿਜੈ ਸਹਿਗਲ ਅਤੇ ਸਤੀਸ਼ ਮਲਹੋਤਰਾ ਨੇ ਪੱਕਾ ਕੀਤਾ ਸੀ ਕਿ ਅਸੀਂ ਹਰ ਸਾਲ ਇਸ ਤਰੀਕ ਨੂੰ ਦੋਸਤੀ ਦਿਵਸ ਵਜੋਂ ਮਨਾਵਾਂਗੇ। ਉਨ੍ਹਾਂ ਦੱਸਿਆ ਕਿ ਕਿਵੇਂ ਬਚਪਨ ਦੀ ਦੋਸਤੀ ਹਮੇਸ਼ਾ ਬਣੀ ਰਹਿੰਦੀ ਹੈ ਕਿਉਂਕਿ ਛੋਟੀ ਉਮਰ ਵਿੱਚ ਬਣੇ ਰਿਸ਼ਤੇ ਮਾਸੂਮੀਅਤ ਨਾਲ ਭਰੇ ਹੁੰਦੇ ਹਨ। ਉਸ ਨੇ ਕਿਹਾ,‘ਅਗਰ ਐਸੇ ਦੋਸਤ ਹੋ ਤੋ ਇਨਸਾਨ ਹਰ ਤਕਲੀਫ, ਪ੍ਰੇਸ਼ਾਨੀ, ਦੁੱਖ, ਬੇਚੈਨੀ, ਖੁਸ਼ੀ ਬਰਦਾਸ਼ਤ ਕਰ ਸਕਤਾ ਹੈ। ਮੈਂ ਆਜ ਅਮੀਰ ਇਸ ਲੀਏ ਨਹੀਂ ਹੂੰ ਕਿ ਮੇਰੇ ਪਾਸ ਗਾੜੀ ਹੈ, ਸ਼ੋਹਰਤ ਹੈ, ਸਫਲਤਾ ਹੈ ਬਲਕਿ ਇਸ ਲੀਏ ਸਫਲ ਹੂੰ ਕਿਉਂਕਿ ਮੇਰੇ ਪਾਸ ਐਸੇ ਦੋਸਤ ਹੈਂ।’ ਦੂਜੇ ਪਾਸੇ ਕੰਮ ਬਾਰੇ ਗੱਲ ਕਰੀਏ ਤਾਂ ਅਨੁਪਮ ਇਸ ਸਮੇਂ ਆਪਣੀ ਅਗਲੀ ਫਿਲਮ ‘ਤਨਵੀ ਦਿ ਗ੍ਰੇਟ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×