ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੇ ਸਿਆਸੀ ਫ਼ੈਸਲੇ ਨੇ ਹਮਾਇਤੀ ਨਿਰਾਸ਼ ਕੀਤੇ: ਗੋਲਡੀ

09:02 AM Oct 23, 2024 IST

ਬੀਰਬਲ ਰਿਸ਼ੀ
ਧੂਰੀ, 22 ਅਕਤੂਬਰ
ਇਸੇ ਵਰ੍ਹੇ ਪਹਿਲੀ ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੀ ਪ੍ਰਧਾਨਗੀ ਦਾ ਅਹੁਦਾ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਕੀਤੇ ਗਏ ਆਤਮ ਚਿੰਤਨ ਨੇ ਆਮ ਆਦਮੀ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ।
ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਸ ਦੇ ਇੱਕ ਸਿਆਸੀ ਫੈਸਲੇ ਨੇ ਉਸ ਦੇ ਸਮਰਥਕਾਂ ਨੂੰ ਨਿਰਾਸ਼ ਕੀਤਾ ਜਿਸ ਕਰਕੇ ਉਸ ਨੇ ਛੇ ਮਹੀਨਿਆਂ ਦੇ ‘ਆਤਮ ਚਿੰਤਨ’ ਦੌਰਾਨ ਵੱਡੀਆਂ ਸਿਆਸੀ ਸਖਸ਼ੀਅਤਾਂ ਦੀਆਂ ਜੀਵਨੀਆਂ ਅਤੇ ਬਹੁਮੁੱਲੀਆ ਕਿਤਾਬਾ ਦਾ ਨਿੱਠਕੇ ਅਧਿਐਨ ਕੀਤਾ ਹੈ। ਸ੍ਰੀ ਖੰਗੂੜਾ ਨੇ ਕਿਹਾ ਕਿ ਉਹ ਹਲਕਾ ਵਾਸੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਆਪਣੇ ਸਿਆਸੀ ਭਵਿੱਖ ਦੀ ਦਿਸ਼ਾ ਤੈਅ ਕਰਨਗੇ। ਉਨ੍ਹਾਂ ਦੱਸਿਆ ਕਿ ਉਂਜ ਵੀ ਉਸ ਕੋਲ ਨਾ ਕਿਸੇ ਪਾਰਟੀ ਦੀ ਮੈਂਬਰਸ਼ਿਪ ਹੈ ਅਤੇ ਨਾ ਹੀ ਕੋਈ ਅਹੁਦਾ ਜਿਸ ਕਰਕੇ ਉਸ ਨੇ ਜਲੰਧਰ ਜ਼ਿਮਨੀ, ਹਰਿਆਣਾ ਚੋਣਾਂ ਸਮੇਤ ਕਿਸੇ ਸਿਆਸੀ ਸਰਗਰਮੀ ’ਚ ਉੱਕਾ ਹੀ ਭਾਗ ਨਹੀਂ ਲਿਆ।
ਬਰਨਾਲਾ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਦੀ ਮਦਦ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਇੰਨਾ ਹੀ ਕਿਹਾ ਕਿ ਉਹ ਇਸ ਵਾਰ ਬਰਨਾਲਾ ਜ਼ਿਮਨੀ ਚੋਣਾਂ ਵਿੱਚ ਆਪਣੇ ਚਾਹੁਣ ਵਾਲੇ ਕਿਸੇ ਨਾ ਕਿਸੇ ਮਿੱਤਰ ਦੀ ਮੱਦਦ ਕਰਨਗੇ। ਉਨ੍ਹਾਂ ਪਾਰਟੀ ਛੱਡਣ ਬਾਰੇ ਅਜੇ ਕੁਝ ਵੀ ਸਪੱਸ਼ਟ ਤੌਰ ’ਤੇ ਨਹੀਂ ਆਖਿਆ।

Advertisement

Advertisement