For the best experience, open
https://m.punjabitribuneonline.com
on your mobile browser.
Advertisement

ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀ ਬਾਰੇ ਸੋਚਣ ਲੱਗੇ ਸਨ ਮੇਰੇ ਪਿਤਾ: ਵਿੱਕੀ ਕੌਸ਼ਲ

07:44 AM Jul 18, 2024 IST
ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀ ਬਾਰੇ ਸੋਚਣ ਲੱਗੇ ਸਨ ਮੇਰੇ ਪਿਤਾ  ਵਿੱਕੀ ਕੌਸ਼ਲ
Advertisement

ਮੁੰਬਈ:

Advertisement

ਬੌਲੀਵੁੱਡ ਸਟਾਰ ਵਿੱਕੀ ਕੌਸ਼ਲ ਆਪਣੀ ਆਉਣ ਵਾਲੀ ਕਾਮੇਡੀ ਫਿਲਮ ‘ਬੈਡ ਨਿਊਜ਼’ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਪਿਤਾ ਐਕਸ਼ਨ ਕੋਰੀਓਗ੍ਰਾਫਰ ਸ਼ਾਮ ਕੌਸ਼ਲ ਬੇਰੁਜ਼ਗਾਰੀ ਕਾਰਨ ਇੰਨੇ ਉਚਾਟ ਹੋ ਗਏ ਸਨ ਕਿ ਉਨ੍ਹਾਂ ਇਕ ਵਾਰ ਇਕ ਤਰ੍ਹਾਂ ਆਤਮਹੱਤਿਆ ਕਰ ਹੀ ਲਈ ਸੀ। ਵਿੱਕੀ ਨੇ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਨੇ ਅੰਗਰੇਜ਼ੀ ਸਾਹਿਤ ਵਿੱਚ ਐਮਏ ਕੀਤੀ ਹੈ ਅਤੇ ਡਿਗਰੀ ਹੋਣ ਦੇ ਬਾਵਜੂਦ ਉਹ ਪੰਜਾਬ ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਨੌਕਰੀ ਨਹੀਂ ਲੱਭ ਸਕੇ। ਇਸ ਤੋਂ ਉਹ ਬਹੁਤ ਦੁਖੀ ਸਨ। ਇਹ ਗੱਲ 1970 ਦੇ ਦਹਾਕੇ ਦੀ ਸੀ ਜਦੋਂ ਭਾਰਤ ਦਾ ਸੱਭਿਆਚਾਰਕ ਅਤੇ ਰਾਜਨੀਤਿਕ ਦ੍ਰਿਸ਼ ਬਦਲ ਰਿਹਾ ਸੀ। ਉਸ ਨੇ ਰਾਜ ਸ਼ਮਾਨੀ ਨੂੰ ਦੱਸਿਆ, “ਮੇਰੇ ਦਾਦਾ ਜੀ ਦੀ ਪੰਜਾਬ ਦੇ ਇੱਕ ਪਿੰਡ ਵਿੱਚ ਕਰਿਆਨੇ ਦੀ ਹੱਟੀ ਸੀ। ਮੇਰੇ ਪਿਤਾ ਜੀ ਐਮਏ ਦੀ ਡਿਗਰੀ ਹੋਣ ਦੇ ਬਾਵਜੂਦ ਬੇਰੁਜ਼ਗਾਰ ਸਨ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੇ ਸੀ।’’ ਇੱਕ ਵਾਰ ਉਹ ਆਪਣੇ ਦੋਸਤ ਨਾਲ ਬੱਸ ਅੱਡੇ ’ਤੇ ਬੈਠੇ ਸ਼ਰਾਬ ਪੀ ਰਹੇ ਸਨ। ਗੱਲਾਂ ਕਰਦਿਆਂ ਉਨ੍ਹਾਂ ਆਪਣੇ ਦੋਸਤ ਨੂੰ ਕਿਹਾ, ‘‘ਮੈਂ ਖ਼ੁਦਕੁਸ਼ੀ ਕਰ ਲਵਾਂਗਾ’। ਇਹ ਗੱਲ ਜਦੋਂ ਮੇਰੇ ਦਾਦਾ ਜੀ ਨੂੰ ਪਤਾ ਲੱਗੀ ਤਾਂ ਉਹ ਘਬਰਾ ਗਏ।’’ ਅਭਿਨੇਤਾ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦੋਸਤ ਮੁੰਬਈ ਆ ਰਿਹਾ ਸੀ ਅਤੇ ਉਸ ਦੇ ਦਾਦਾ ਜੀ ਦੇ ਕਹਿਣ ’ਤੇ ਪਿਤਾ ਜੀ ਨੇ ਵੀ ਉਸ ਨਾਲ ਮੁੰਬਈ ਚਾਲੇ ਪਾ ਦਿੱਤੇ। ਉਸ ਨੇ ਕਿਹਾ, ‘‘ਮੇਰੇ ਪਿਤਾ ਇਸ ਤਰ੍ਹਾਂ ਸਨ ਕਿ ਉਹ ਮੁੰਬਈ ਵਿੱਚ ਕੋਈ ਵੀ ਨੌਕਰੀ ਜਾਂ ਕੰਮ ਕਰ ਸਕਦੇ ਸਨ, ਭਾਵੇਂ ਪੱਥਰ ਤੋੜਨ ਦਾ ਕੰਮ ਹੀ ਕਿਉਂ ਨਾ ਹੋਵੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪਰਿਵਾਰ ਨੂੰ ਕਿਹੜਾ ਇਸ ਬਾਰੇ ਪਤਾ ਲੱਗਣਾ ਹੈ’।’’ ਕੌਸ਼ਲ ਨੇ ਕਿਹਾ, ‘‘ਮੇਰੇ ਪਿਤਾ ਜੀ ਨੇ ਆਪਣੀ ਜਵਾਨੀ ਦੌਰਾਨ ਬਹੁਤ ਸੰਘਰਸ਼ ਕੀਤਾ। ਉਹ ਇਸ ਇੰਡਸਟਰੀ ਦਾ ਹਿੱਸਾ ਵੀ ਹਨ, ਐਕਸ਼ਨ ਡਾਇਰੈਕਟਰ ਵੀ ਹਨ। ਪਰ ਫਿਰ ਵੀ ਇਹ ਬਹੁਤ ਅਸੁਰੱਖਿਅਤ ਥਾਂ ਹੈ, ਜਦੋਂ ਤੁਸੀਂ ਮੌਜੂਦਾ ਪ੍ਰਾਜੈਕਟ ’ਤੇ ਕੰਮ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਅਗਲੇ ਪ੍ਰਾਜੈਕਟ ਬਾਰੇ ਚਿੰਤਾ ਕਰਦੇ ਹੋ।’’ ਵਿੱਕੀ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਇੰਜਨੀਅਰਿੰਗ ਪੂਰੀ ਕੀਤੀ ਅਤੇ ਇੱਕ ਕੰਪਨੀ ਤੋਂ ਆਫਰ ਲੈਟਰ ਪ੍ਰਾਪਤ ਕੀਤਾ ਤਾਂ ਉਸ ਦਾ ਪਰਿਵਾਰ ਬਹੁਤ ਖੁਸ਼ ਸੀ ਕਿ ਪਰਿਵਾਰ ਵਿੱਚ ਕਿਸੇ ਨੂੰ ਸਾਲ ਦੀਆਂ ਛੁੱਟੀਆਂ ਅਤੇ ਦੀਵਾਲੀ ਦੀਆਂ ਛੁੱਟੀਆਂ ਦੇ ਨਾਲ 9 ਤੋਂ 5 ਵਜੇ ਦੀ ਨੌਕਰੀ ਮਿਲੇਗੀ। ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਸਮਤ ਉਨ੍ਹਾਂ ਨੂੰ ਕਿਤੇ ਹੋਰ ਹੀ ਲੈ ਜਾਵੇਗੀ ਕਿਉਂਕਿ ਕੌਸ਼ਲ ਭਰਾ, ਵਿੱਕੀ ਅਤੇ ਸੰਨੀ ਦੋਵੇਂ ਅਦਾਕਾਰੀ ਦੇ ਪੇਸ਼ੇ ਵਿੱਚ ਆ ਗਏ ਸਨ। -ਆਈਏਐੱਨਐੱਸ

Advertisement
Author Image

joginder kumar

View all posts

Advertisement
Advertisement
×