For the best experience, open
https://m.punjabitribuneonline.com
on your mobile browser.
Advertisement

ਮੇਰਾ ਜੇਲ੍ਹ ਵਿੱਚੋਂ ਜਿਊਂਦੇ ਬਾਹਰ ਆਉਣਾ ਚਮਤਕਾਰ: ਸਾਈਬਾਬਾ

07:55 AM Mar 08, 2024 IST
ਮੇਰਾ ਜੇਲ੍ਹ ਵਿੱਚੋਂ ਜਿਊਂਦੇ ਬਾਹਰ ਆਉਣਾ ਚਮਤਕਾਰ  ਸਾਈਬਾਬਾ
ਨਾਗਪੁਰ ਵਿੱਚ ਆਪਣੀ ਪਤਨੀ ਨਾਲ ਡੀਯੂ ਦੇ ਸਾਬਕਾ ਪ੍ਰੋਫੈਸਰ ਜੀ.ਐੱਨ.ਸਾਈਬਾਬਾ। -ਪੀਟੀਆਈ
Advertisement

ਨਾਗਪੁਰ, 7 ਮਾਰਚ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਨੂੰ ਅੱਜ ਨਾਗਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਾਏ ਇਕ ਫੈਸਲੇ ਵਿਚ ਸਾਈਬਾਬਾ ਨੂੰ ਕਥਿਤ ਮਾਓਵਾਦੀਆਂ ਨਾਲ ਸਬੰਧੀ ਕੇਸ ਵਿਚ ਟਰਾਇਲ ਕੋਰਟ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਰੱਦ ਕਰਦਿਆਂ ਸਾਬਕਾ ਪ੍ਰੋਫੈਸਰ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਇਸਤਗਾਸਾ ਧਿਰ ਸਾਈਬਾਬਾ ਖਿਲਾਫ਼ ਲੱਗੇ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੀ ਸੀ। ਜੇਲ੍ਹ ਵਿਚੋਂ ਰਿਹਾਈ ਮਗਰੋਂ ਸਾਈਬਾਬਾ ਨੇ ਕਿਹਾ ਕਿ ਸਲਾਖਾਂ ਪਿੱਛੇ ਇੰਨੀਆਂ ਦੁੁਸ਼ਵਾਰੀਆਂ ਹੰਢਾਉਣ ਦੇ ਬਾਵਜੂਦ ਉਸ ਦਾ ਜੇਲ੍ਹ ਵਿਚੋਂ ਜਿਊਂਦਾ ਬਾਹਰ ਆਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਸਾਈਬਾਬਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਸ ਗੱਲ ਦੀ ਪੂਰੀ ਗੁੰਜਾਇਸ਼ ਸੀ ਕਿ ਸ਼ਾਇਦ ਮੈਂ ਜੇਲ੍ਹ ਵਿਚੋਂ ਜਿਊਂਦਾ ਬਾਹਰ ਨਾ ਆਉਂਦਾ। ਜੇਲ੍ਹ ਵਿਚ ਮੇਰੀ ਸਿਹਤ ਬਹੁਤ ਮਾੜੀ ਸੀ। ਮੈਂ ਗੱਲ ਨਹੀਂ ਕਰ ਸਕਦਾ ਸੀ। ਪਹਿਲਾਂ ਮੈਨੂੰ ਮੈਡੀਕਲ ਇਲਾਜ ਦੀ ਲੋੜ ਪੈਂਦੀ ਸੀ ਤੇ ਉਸ ਤੋਂ ਬਾਅਦ ਹੀ ਮੈਂ ਕੁਝ ਬੋਲ ਸਕਦਾ ਸੀ।’’ ਡੀਯੂ ਦੇ ਸਾਬਕਾ ਪ੍ਰੋਫੈਸਰ ਜਿਸ ਨੂੰ ਆਉਣ ਜਾਣ ਲਈ ਵ੍ਹੀਲ ਚੇਅਰ ਦੀ ਲੋੜ ਪੈਂਦੀ ਹੈ, ਨੇ ਕਿਹਾ ਕਿ ਉਸ ਨੇ ਵਕੀਲਾਂ ਤੇ ਰਿਪੋਰਟਰਾਂ ਦੇ ਕਹਿਣ ’ਤੇ ਆਪਣੀ ਸੋਚ ਬਦਲੀ’’ ਸਾਈਬਾਬਾ ਨੇ ਕਿਹਾ ਕਿ ਉਸ ਨੂੰ ਅਕਸਰ ਡਾਕਟਰਾਂ ਕੋਲ ਜਾਣ ਦੀ ਲੋੜ ਪਏਗੀ। ਅੱਠ ਸਾਲ ਦੇ ਬਨਵਾਸ ਨੂੰ ਯਾਦ ਕਰਦਿਆਂ ਸਾਈਬਾਬਾ ਨੇ ਕਿਹਾ ਕਿ ਜੇਲ੍ਹ ਅੰਦਰ ਉਸ ਦੀ ਕਿਸੇ ਤੱਕ ਰਸਾਈ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਖਿਲਾਫ਼ ਦਾਇਰ ਕੇਸ ਸਾਜ਼ਿਸ਼ ਤਹਿਤ ਘੜਿਆ ਗਿਆ ਸੀ। ਉਸ ਨੇ ਕਿਹਾ, ‘‘ਉਚੇਰੀ ਨਿਆਂਪਾਲਿਕਾ ਨੇ ਇਕ ਵਾਰ ਨਹੀਂ ਬਲਕਿ ਦੋ ਵਾਰ ਇਹ ਗੱਲ ਆਖੀ ਕਿ ਕੇਸ ਬਿਨਾਂ ਤੱਥਾਂ ਤੇ ਸਬੂਤਾਂ ਦੇ ਸੀ ਤੇ ਇਸ ਦੀ ਕਾਨੂੰਨੀ ਤੌਰ ’ਤੇ ਕੋਈ ਵੁੱਕਤ ਨਹੀਂ ਸੀ। ਇਸ ਨੂੰ ਵਾਪਸ ਲੈਣ ਵਿਚ ਇੰਨੀ ਦੇਰੀ ਕਿਉਂ? ਮੇਰੀ ਤੇ ਮੇਰੇ ਸਹਿ-ਦੋਸ਼ੀ ਦੀ ਜ਼ਿੰਦਗੀ ਦੇ ਦਸ-ਦਸ ਸਾਲ ਬਰਬਾਦ ਹੋ ਗਏ। ਇਨ੍ਹਾਂ ਨੂੰ ਕੌਣ ਵਾਪਸ ਲਿਆਏਗਾ?’’ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜ਼ਿਲ੍ਹੇ ’ਚ ਟਰਾਇਲ ਕੋਰਟ ਵੱਲੋਂ ਸੁਣਾਈ ਸਜ਼ਾ ਮਗਰੋਂ ਸਾਈਬਾਬਾ 2017 ਤੋਂ ਜੇਲ੍ਹ ’ਚ ਬੰਦ ਹੈ। ਇਸ ਤੋਂ ਪਹਿਲਾਂ ਉਹ 2014 ਤੋਂ 2016 ਦੌਰਾਨ ਵੀ ਜੇਲ੍ਹ ਵਿਚ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×