ਐੱਮਵੀਏ ਵੱਲੋਂ ਮਹਾਰਾਸ਼ਟਰ ’ਚ ਔਰਤਾਂ ਨੂੰ ਹਰ ਮਹੀਨੇ 3000 ਰੁਪਏ ਦੇਣ ਦਾ ਵਾਅਦਾ
07:17 AM Nov 07, 2024 IST
ਮੁੰਬਈ ਵਿੱਚ ਰੈਲੀ ਦੌਰਾਨ ਸਟੇਜ ’ਤੇ ਮੈਨੀਫੈਸਟੋ ਜਾਰੀ ਕਰਦੇ ਹੋਏ ਊਧਵ ਠਾਕਰੇ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਸ਼ਰਦ ਪਵਾਰ ਤੇ ਹੋਰ ਆਗੂ। -ਫੋਟੋ: ਪੀਟੀਆਈ
ਮੁੰਬਈ, 6 ਨਵੰਬਰ
ਮਹਾਰਾਸ਼ਟਰ ਵਿੱਚ ਵਿਰੋਧੀ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਨੇ ਅੱਜ ਸੂਬ ਦੀਆਂ ਔਰਤਾਂ ਨੂੰ ਹਰ ਮਹੀਨੇ 3,000 ਰੁਪਏ ਦੇਣ ਤੇ ਸੂਬੇ ਟਰਾਂਸਪੋਰਟ ਦੀਆਂ ਬੱਸਾਂ ਦਾ ਵਾਅਦਾ ਕੀਤਾ ਹੈ। ਐੱਮਵੀਏ ਗੱਠਜੋੜ ਨੇ ਮਹਾਰਾਸ਼ਟਰ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਐਲਾਨ ਕੀਤਾ ਕਿ ਕ੍ਰਿਸ਼ੀ ਸਮਰਿੱਧੀ ਯੋਜਨਾ ਤਹਿਤ ਕਿਸਾਨਾਂ ਦਾ ਤਿੰਨ ਲੱਖ ਰੁਪਏ ਦਾ ਕਰਜ਼ ਮੁਆਫ਼ ਕੀਤਾ ਜਾਵੇਗਾ ਅਤੇ ਫਸਲ ਕਰਜ਼ਾ ਤਹਿਤ ਰੈਗੂਲਰ ਕਿਸ਼ਤਾਂ ਭਰਨ ’ਤੇ ਉਤਸ਼ਾਹ ਰਾਸ਼ੀ ਵਜੋਂ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਐੱਮਵੀਏ ਆਗੂਆਂ ਸ਼ਰਦ ਪਵਾਰ, ਊਧਵ ਠਾਕਰੇ, ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੇ ਇੱਕ ਸਮਾਗਮ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੂੰ 4,000 ਰੁਪਏ ਮਹੀਨਾ ਭੱਤਾ, 25 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਤੇ ਮੁਫ਼ਤ ਦਵਾਈਆਂ ਸਣੇ ਹੋਰ ਗਾਰੰਟੀਆਂ ਦਾ ਐਲਾਨ ਕੀਤਾ। -ਪੀਟੀਆਈ
Advertisement
Advertisement