ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਰਮੂ ਨੇ ਮੌਰੀਸ਼ਸ ’ਚ ਅਪਰਵਾਸੀ ਘਾਟ ਦਾ ਕੀਤਾ ਦੌਰਾ

07:16 AM Mar 14, 2024 IST
ਅਪਰਵਾਸੀ ਘਾਟ ਦਾ ਦੌਰਾ ਕਰਦੀ ਹੋਈ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ

ਪੋਰਟ ਲੂਈ, 13 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਮੌਰੀਸ਼ਸ ਦੇ ਅਪਰਵਾਸੀ ਘਾਟ ਦਾ ਦੌਰਾ ਕਰਕੇ ਬਹਾਦਰ ਪੁਰਖਿਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਇਥੇ ਕੌਮਾਂਤਰੀ ਗੁਲਾਮੀ ਅਜਾਇਬਘਰ ਦਾ ਦੌਰਾ ਵੀ ਕੀਤਾ। ਆਪਣੇ ਤਿੰਨ ਦਿਨਾਂ ਦੇ ਦੌਰੇ ’ਤੇ ਆਈ ਰਾਸ਼ਟਰਪਤੀ ਮੁਰਮੂ ਨੇ ਮੰਗਲਵਾਰ ਨੂੰ ਮੌਰਸ਼ੀਸ ਦੇ ਕੌਮੀ ਦਿਵਸ ਜਸ਼ਨਾਂ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਸੀ। ਉਹ ਇਤਿਹਾਸਕ 16 ਪੌੜੀਆਂ ਚੜ੍ਹ ਕੇ ਉਸ ਥਾਂ ’ਤੇ ਪੁੱਜੇ ਜਿਥੇ ਕਰੀਬ ਦੋ ਸ਼ਤਾਬਦੀ ਪਹਿਲਾਂ ਭਾਰਤੀ ਵਰਕਰ ਆਏ ਸਨ ਤਾਂ ਜੋ ਉਹ ਮੌਰੀਸ਼ਸ ’ਚ ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣ।
ਰਾਸ਼ਟਰਪਤੀ ਦੀ ‘ਐਕਸ’ ’ਤੇ ਪੋਸਟ ’ਚ ਕਿਹਾ ਗਿਆ ਹੈ ਕਿ ਦੋਵੇਂ ਇਤਿਹਾਸਕ ਥਾਵਾਂ ’ਤੇ ਦਰੋਪਦੀ ਮੁਰਮੂ ਦਾ ਭੋਜਪੁਰੀ ਗੀਤ ਗਵਈ ਅਤੇ ਸੇਗਾ ਕਲਾਕਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੌਰੀਸ਼ਸ ’ਚ ਅਪਰਵਾਸੀ ਘਾਟ ਉਹ ਥਾਂ ਹੈ ਜਿਥੇ 1834 ’ਚ ਬ੍ਰਿਟਿਸ਼ ਹਕੂਮਤ ਨੇ ਗੁਲਾਮਾਂ ਦੀ ਥਾਂ ’ਤੇ ‘ਆਜ਼ਾਦ’ ਕਾਮਿਆਂ ਦੀ ਵਰਤੋਂ ਕਰਨ ਦਾ ਸਭ ਤੋਂ ਪਹਿਲਾਂ ਤਜਰਬਾ ਕੀਤਾ ਸੀ। ਸਾਲ 1834 ਅਤੇ 1920 ਦੌਰਾਨ ਕਰੀਬ ਪੰਜ ਲੱਖ ਭਾਰਤੀ ਅਪਰਵਾਸੀ ਘਾਟ ਪੁੱਜੇ ਸਨ ਤਾਂ ਜੋ ਮੌਰੀਸ਼ਸ ਦੇ ਗੰਨੇ ਦੇ ਖੇਤਾਂ ’ਚ ਕੰਮ ਕਰ ਸਕਣ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੌਰੀਸ਼ਸ ਦੇ 56ਵੇਂ ਆਜ਼ਾਦੀ ਦਿਹਾੜੇ ਅਤੇ 32ਵੀਂ ਵਰ੍ਹੇਗੰਢ ਮੌਕੇ ਮੁਰਮੂ ਦੀ ਮੌਜੂਦਗੀ ਨਾਲ ਭਾਰਤ ਅਤੇ ਮੌਰੀਸ਼ਸ ਦੇ ਸਬੰਧ ਹੋਰ ਗੂੜ੍ਹੇ ਹੋਣਗੇ। ਮੁਰਮੂ ਨੂੰ ਮੌਰੀਸ਼ਸ ਦੀ ਯੂਨੀਵਰਿਸਟੀ ਵੱਲੋਂ ਡਾਕਟਰ ਆਫ਼ ਸਿਵਲ ਲਾਅ ਦੀ ਆਨਰੇਰੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ। -ਪੀਟੀਆਈ

Advertisement

ਭਾਰਤ-ਮੌਰੀਸ਼ਸ ਵਿਚਾਲੇ ਚਾਰ ਸਮਝੌਤਿਆਂ ’ਤੇ ਦਸਤਖ਼ਤ

ਪੋਰਟ ਲੂਈ: ਭਾਰਤ ਅਤੇ ਮੌਰੀਸ਼ਸ ਨੇ ਮਜ਼ਬੂਤ ਦੁਵੱਲੀ ਭਾਈਵਾਲੀ ਨੂੰ ਹੋਰ ਰਫ਼ਤਾਰ ਦੇਣ ਲਈ ਵਿੱਤੀ ਸੇਵਾਵਾਂ ਅਤੇ ਦੋਹਰੇ ਟੈਕਸ ਬਚਾਅ ਜਿਹੇ ਖੇਤਰਾਂ ਨਾਲ ਸਬੰਧਤ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਇਸ ’ਚ ਸੀਬੀਆਈ ਅਤੇ ਮੌਰੀਸ਼ਸ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਆਜ਼ਾਦ ਕਮਿਸ਼ਨ ਵਿਚਾਲੇ ਸਮਝੌਤਾ ਵੀ ਸ਼ਾਮਲ ਹੈ ਜੋ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨਾਲ ਸਿੱਝਣ ’ਚ ਜਾਣਕਾਰੀ ਸਾਂਝਾ ਕਰਨ ’ਤੇ ਆਧਾਰਿਤ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਵਿਚਕਾਰ ਗੱਲਬਾਤ ਮਗਰੋਂ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਮੁਰਮੂ ਨੇ ਜਗਨਨਾਥ ਨਾਲ ਵਫ਼ਦ ਪੱਧਰ ਦੀ ਗੱਲਬਾਤ ਕੀਤੀ ਅਤੇ ਭਾਰਤ ਦੀ ਸਹਾਇਤਾ ਨਾਲ ਬਣਾਏ ਜਾ ਰਹੇ 14 ਵਿਕਾਸ ਪ੍ਰਾਜੈਕਟਾਂ ਦਾ ਆਨਲਾਈਨ ਉਦਘਾਟਨ ਕੀਤਾ। ਦੋਵੇਂ ਆਗੂਆਂ ਨੇ ਨਵੀਂ ਫੋਰੈਂਸਿਕ ਸਾਇੰਸ ਲੈਬਾਰਟਰੀ ਦਾ ਨੀਂਹ ਪੱਥਰ ਵੀ ਰੱਖਿਆ। ਤਿੰਨ ਦਿਨ ਦਾ ਦੌਰਾ ਖ਼ਤਮ ਹੋਣ ਮਗਰੋਂ ਪ੍ਰਧਾਨ ਮੰਤਰੀ ਜਗਨਨਾਥ ਨੇ ਰਾਸ਼ਟਰਪਤੀ ਮੁਰਮੂ ਨੂੰ ਨਿੱਘੀ ਵਿਦਾਇਗੀ ਦਿੱਤੀ। -ਪੀਟੀਆਈ

Advertisement
Advertisement