ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ Garry Sandhu ’ਤੇ ਹਮਲਾ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 18 ਨਵੰਬਰ
ਪੰਜਾਬੀ ਗਾਇਕ ਗੈਰੀ ਸੰਧੂ Garry Sandhu ’ਤੇ ਵਿਦੇਸ਼ ਵਿਚ ਲਾਈਵ ਸ਼ੋਅ ਦੌਰਾਨ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗਾਇਕ ਗੈਰੀ ਸੰਧੂ ’ਤੇ ਆਸਟ੍ਰੇਲੀਆ ’ਚ ਲਾਈਵ ਪਰਫਾਰਮੈਂਸ ਦੌਰਾਨ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਵਿਅਕਤੀ ਸਟੇਜ ’ਤੇ ਚੜ੍ਹ ਗਿਆ ਅਤੇ ਗੈਰੀ ਸੰਧੂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਸੁਰੱਖਿਆ ਕਰਮੀਆਂ ਅਤੇ ਪੁਲੀਸ ਅਧਿਕਾਰੀਆਂ ਨੇ ਤੁਰੰਤ ਦਖਲ ਦੇ ਕੇ ਹਮਲਾਵਰ ਨੂੰ ਰੋਕਿਆ ਅਤੇ ਪਰ ਉਹ ਸਟੇਜ਼ ਤੋਂ ਫਰਾਰ ਹੋ ਗਿਆ।
Shocking incident : Punjabi singer Garry Sandhu had a heated exchange of words during his performance in Sydney, Australia, which later escalated into a scuffle. Garry Sandhu also showed a middle finger to the person who was calling him “Jaali.” #GarrySandhu #PunjabiSinger pic.twitter.com/ztCiTTpHQS
— santosh singh (@SantoshGaharwar) November 18, 2024
ਪ੍ਰਾਪਤ ਜਾਣਕਾਰੀ ਅਨੁਸਾਰ ਗੈਰੀ ਸੰਧੂ ਆਪਣੇ ਆਸਟ੍ਰੇਲੀਆ ਦੌਰੇ ਦੇ ਹਿੱਸੇ ਵਜੋਂ ਨਿਊ ਸਾਊਥ ਵੇਲਜ਼ ਵਿੱਚ ਲਾਈਵ ਸ਼ੋਅ ਦੌਰਾਨ ਗਾ ਰਿਹਾ ਸੀ। ਇਸ ਦੌਰਾਨ ਜਦੋਂ ਸੰਧੂ ਨੇ ਭੀੜ ਵੱਲ ਕਥਿਤ ਇਤਰਾਜ਼ਯੋਗ ਇਸ਼ਾਰਾ ਕੀਤਾ ਤਾਂ ਪ੍ਰਸ਼ੰਸਕ ਭੜਕ ਉੱਠੇ ਅਤੇ ਇਕ ਵਿਅਕਤੀ ਸਟੇਜ ’ਤੇ ਆ ਗਿਆ ਅਤੇ ਗੈਰੀ ਸੰਧੂ ਨੂੰ ਫੜ ਲਿਆ।
ਇਹ ਵੀ ਪੜ੍ਹੋ:
Diljit Dosanjh ਨੇ ਦੱਸਿਆ ਕਿਉਂ ਹੈ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ
ਹਾਲਾਂਕਿ ਸੁਰੱਖਿਆ ਨੇ ਥੋੜ੍ਹੀ ਜੱਦੋ-ਜਹਿਦ ਤੋਂ ਬਾਅਦ ਹਮਲਾਵਰ ਨੂੰ ਹੇਠਾਂ ਸੁੱਟ ਲਿਆ।
ਫਿਲਹਾਲ ਇਸ ਸਬੰਧੀ ਗੈਰੀ ਸੰਧੂ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਰਲੇ-ਮਿਲੇ ਪ੍ਰਤੀਕਰਮ ਆ ਰਹੇ ਹਨ ਅਤੇ ਕੁਝ ਵਰਤੋਂਕਾਰਾਂ ਵੱਲੋਂ ਗੈਰੀ ਸੰਧੂ ਦੀ ਆਲੋਚਨਾ ਵੀ ਕੀਤੀ ਗਈ ਹੈ।