For the best experience, open
https://m.punjabitribuneonline.com
on your mobile browser.
Advertisement

ਮੁਰਮੂ ਤਿੰਨ ਦੇਸ਼ਾਂ ਦੇ ਦੌਰੇ ਮਗਰੋਂ ਵਤਨ ਪਰਤੇ

07:56 AM Aug 12, 2024 IST
ਮੁਰਮੂ ਤਿੰਨ ਦੇਸ਼ਾਂ ਦੇ ਦੌਰੇ ਮਗਰੋਂ ਵਤਨ ਪਰਤੇ
ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦੇਸ਼ਾਂ ਦੀ ਯਾਤਰਾ ਮਗਰੋਂ ਨਵੀਂ ਦਿੱਲੀ ਪੁੱਜਦੇ ਹੋਏ। -ਫੋਟੋ: ਏਐਨਆਈ
Advertisement

ਦਿਲੀ (ਤਿਮੋਰ-ਲੇਸਤੇ), 11 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦੇਸ਼ਾਂ ਫਿਜੀ, ਨਿਊਜ਼ੀਲੈਂਡ ਅਤੇ ਤਿਮੋਰ-ਲੇਸਤੇ ਦੀ ਆਪਣੀ ਯਾਤਰਾ ਮੁਕੰਮਲ ਹੋਣ ਮਗਰੋਂ ਅੱਜ ਭਾਰਤ ਪਰਤ ਆਏ ਹਨ। ਇਸ ਯਾਤਰਾ ਦਾ ਉਦੇਸ਼ ਇਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਦੇਣਾ ਸੀ। ਉਨ੍ਹਾਂ ਦੀ ਯਾਤਰਾ ਦਾ ਆਖ਼ਰੀ ਪੜਾਅ ਤਿਮੋਰ-ਲੇਸਤੇ ਸੀ। ਇਸ ਦੱਖਣੀ ਪੂਰਬੀ ਏਸ਼ਿਆਈ ਦੇਸ਼ ਦੀ ਯਾਤਰਾ ਦੌਰਾਨ ਮੁਰਮੂ ਨੇ ਰਾਸ਼ਟਰਪਤੀ ਜੋਸੇ ਰਾਮੋੋਸ-ਹੋਰਤਾ ਨਾਲ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਵਿਆਪਕ ਚਰਚਾ ਕੀਤੀ।
ਰਾਸ਼ਟਰਪਤੀ ਮੁਰਮੂ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਅਤੇ ਫਿਜੀ ਦੀ ਯਾਤਰਾ ’ਤੇ ਗਏ ਸਨ। ਦਰੋਪਦੀ ਮੁਰਮੂ ਤਿਮੋਰ-ਲੇਸਤੇ ਦੀ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਪੋਸਟ ਵਿਚ ਕਿਹਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤਿਮੋਰ-ਲੇਸਤੇ ਦੀ ਸਫਲ ਯਾਤਰਾ ਮੁਕੰਮਲ ਕੀਤੀ ਜਿਸ ਨਾਲ ਦੁਵੱਲੇ ਸਬੰਧਾਂ ਨੂੰ ਨਵੀਂ ਦਿਸ਼ਾ ਮਿਲੀ ਹੈ। ਇੱਕ ਵਿਸ਼ੇਸ਼ ਸਨਮਾਨ ਵਜੋਂ ਰਾਸ਼ਟਰਪਤੀ ਜੋਸੇ ਰਾਮੋੋਸ-ਹੋਰਤਾ ਨੇ ਹਵਾਈ ਅੱਡੇ ’ਤੇ ਰਾਸ਼ਟਰਪਤੀ ਮੁਰਮੂ ਨੂੰ ਨਿੱਘੀ ਵਿਦਾਇਗੀ ਦਿੱਤੀ।’’
ਇਸ ਤੋਂ ਪਹਿਲਾਂ ਰਾਮੋਸ-ਹੋਰਤਾ ਵੱਲੋਂ ਮੁਰਮੂ ਨੂੰ ਮੁਲਕ ਦੇ ਸਰਵਉੱਚ ਸਨਮਾਨ ‘ਗਰੈਂਡ ਕਾਲਰ ਆਫ ਦਿ ਆਰਡਰ ਆਫ ਤਿਮੋਰ-ਲੈਸਤੇ’ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਮੇਸ-ਹੋਰਤਾ ਨੇ ਦਿਲੀ ਸਥਿਤ ਰਾਸ਼ਟਰਪਤੀ ਭਵਨ ’ਚ ਮੁਰਮੂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਰਾਸ਼ਟਰਪਤੀ ਮੁਰਮੂ ਨੇ ਐਲਾਨ ਕੀਤਾ ਕਿ ਭਾਰਤ ਜਲਦੀ ਹੀ ਮੁਲਕ ਦੀ ਰਾਜਧਾਨੀ ਦਿਲੀ ’ਚ ਇੱਕ ਰੈਜ਼ੀਡੈਂਟ ਮਿਸ਼ਨ ਖੋਲ੍ਹੇਗਾ। ਜ਼ਿਕਰਯੋਗ ਹੈ ਕਿ ਕਰੀਬ 7 ਮਹੀਨੇ ਪਹਿਲਾਂ ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×