For the best experience, open
https://m.punjabitribuneonline.com
on your mobile browser.
Advertisement

ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਅਹਿਮ ਭਾਈਵਾਲ ਹੈ ਮਾਲਦੀਵ: ਜੈਸ਼ੰਕਰ

07:59 AM Aug 12, 2024 IST
ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਅਹਿਮ ਭਾਈਵਾਲ ਹੈ ਮਾਲਦੀਵ  ਜੈਸ਼ੰਕਰ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਅੱਡੂ ਸ਼ਹਿਰ ਪੁੱਜਣ ’ਤੇ ਸਵਾਗਤ ਕਰਦੇ ਹੋਏ ਮਾਲਦੀਵ ਦੇ ਉਨ੍ਹਾਂ ਦੇ ਹਮਰੁਤਬਾ ਮੂਸਾ ਜ਼ਮੀਰ। -ਫੋਟੋ: ਏਐੈਨਆਈ
Advertisement

ਮਾਲੇ, 11 ਅਗਸਤ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਅਹਿਮ ਭਾਈਵਾਲ ਹੈ ਅਤੇ ਦੋਵੇਂ ਦੇਸ਼ ਆਪਣੇ ਸਹਿਯੋਗ ਨੂੰ ਆਧੁਨਿਕ ਭਾਈਵਾਲੀ ਵਿੱਚ ਬਦਲਣ ਦੇ ਇੱਛੁਕ ਹਨ।
ਜੈਸ਼ੰਕਰ ਅੱਡੂ ਰਿਕਲੇਮੇਸ਼ਨ ਅਤੇ ਤੱਟ ਰੱਖਿਆ ਪ੍ਰਾਜੈਕਟ ਸੌਂਪਣ ਸਬੰਧੀ ਸਮਾਰੋਹ ਅਤੇ ਐਗਜ਼ਿਮ ਬੈਂਕ ਦੀ ਕਰਜ਼ ਸਹਾਇਤਾ ਤਹਿਤ ਭਾਰਤ ਸਰਕਾਰ ਦੀ ਮਦਦ ਨਾਲ ਉਸਾਰੇ 4-ਲੇਨ ਡੇਟੋਰ ਲਿੰਕ ਸੜਕ ਪ੍ਰਾਜੈਕਟ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਵੀ ਮੌਜੂਦ ਸਨ।
ਜੈਸ਼ੰਕਰ ਨੇ ਕਿਹਾ, ‘‘ਮਾਲਦੀਵ ਸਾਡੇ ਲਈ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਅਹਿਮ ਭਾਈਵਾਲ ਹੈ। ਇਹ ‘ਗੁਆਂਢੀ ਪਹਿਲਾਂ’ ਦੀ ਸਾਡੀ ਨੀਤੀ ਦਾ ਕੇਂਦਰੀ ਹਿੱਸਾ ਹੈ। ਅਤੇ ਇਸ ਲਈ ਇਹ ਬਹੁਤ ਹੀ ਸੁਭਾਵਿਕ ਹੈ ਕਿ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਰਵਾਇਤੀ ਭੂਮਿਕਾ ਤੋਂ ਅੱਗੇ ਵਧ ਗਿਆ ਹੈ। ਅਤੇ ਅੱਜ ਹਕੀਕਤ ਵਿੱਚ ਆਧੁਨਿਕ ਭਾਈਵਾਲ ਬਣਨ ਦੀ ਇੱਛਾ ਸ਼ਕਤੀ ਰੱਖਦਾ ਹੈ।’’ ਉਨ੍ਹਾਂ ਕਿਹਾ, ‘‘ਵਿਕਾਸ ਦੇ ਖੇਤਰ ਵਿੱਚ ਸਾਡੇ ਸਹਿਯੋਗ ਦਾ ਮਕਸਦ ਲੋਕਾਂ ਦੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਛੂਹਣਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਇਸ ਦੇ ਠੋਸ ਫ਼ਾਇਦੇ ਬਾਰੇ ਤਰੀਕੇ ਖੋਜਣਾ ਹੈ।’’ ਜੈਸ਼ੰਕਰ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਭਾਰਤ ਨੇ ਮਾਲਦੀਵ ਵਿੱਚ ਲਗਪਗ 22 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਜੋ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਭਾਰਤ ਮਾਲਦੀਵ ਵਿੱਚ ਖੇਤਰੀ ਵਿਕਾਸ ਨੂੰ ਕਿੰਨੀ ਅਹਿਮੀਅਤ ਦਿੰਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘‘ਅੱਜ ਅਸੀਂ ਹੋਰ ਦੇਸ਼ਾਂ ਤੋਂ ਇਲਾਵਾ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹਾਂ। ਅਸੀਂ ਭਾਰਤ ਤੋਂ ਮਾਲਦੀਵ ਵਿੱਚ ਹੋਰ ਨਿਵੇਸ਼ ਵੀ ਦੇਖ ਰਹੇ ਹਾਂ, ਖਾਸਕਰ ਸੈਰ-ਸਪਾਟਾ ਖੇਤਰ ਵਿੱਚ।’’ -ਪੀਟੀਆਈ

Advertisement

ਵਿਰੋਧੀ ਧਿਰ ਵੱਲੋਂ ਮੁਇਜ਼ੂ ਸਰਕਾਰ ਦੇ ਭਾਰਤ ਪ੍ਰਤੀ ਬਦਲੇ ਰੁਖ਼ ਦੀ ਪ੍ਰਸ਼ੰਸਾ

ਮਾਲੇ: ਮਾਲਦੀਵ ਦੀ ਮੁੱਖ ਵਿਰੋਧੀ ਧਿਰ ਮਾਲਦੀਵੀਅਨ ਡੈਮੋਕ੍ਰੈਟਿਕ ਪਾਰਟੀ (ਏਐਮਡੀ) ਨੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਅਗਵਾਈ ਵਾਲੀ ਸਰਕਾਰ ਦੀ ਭਾਰਤ ਨੀਤੀ ਪ੍ਰਤੀ ‘ਅਚਾਨਕ ਆਈ ਤਬਦੀਲੀ’ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲੇ ਇਸ ਗੱਲ ਨੂੰ ਲੈ ਕੇ ਹਮੇਸ਼ਾ ਆਸਵੰਦ ਰਿਹਾ ਹੈ ਕਿ ਦੇਸ਼ ’ਤੇ ਜਦੋਂ ਵੀ ਸੰਕਟ ਆਵੇਗਾ ਅਤੇ ਉਹ ਮਦਦ ਲਈ ਕਹੇਗਾ ਤਾਂ ਨਵੀਂ ਦਿੱਲੀ ਵੱਲੋਂ ਸਭ ਤੋਂ ਪਹਿਲਾਂ ਸਹਾਇਤਾ ਕੀਤੀ ਜਾਵੇਗੀ। ਐੱਮਡੀਪੀ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਸ਼ਨਿਚਰਵਾਰ ਨੂੰ ਇੱਥੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਮਗਰੋਂ ਇਹ ਗੱਲ ਆਖੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×