For the best experience, open
https://m.punjabitribuneonline.com
on your mobile browser.
Advertisement

ਮੁਰਮੂ ਫਿਜੀ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ

07:30 AM Aug 07, 2024 IST
ਮੁਰਮੂ ਫਿਜੀ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੁਰਸਕਾਰ ‘ਕੰਪੈਨੀਅਨ ਆਫ਼ ਦਿ ਆਰਡਰ ਆਫ਼ ਫਿਜੀ’ ਨਾਲ ਸਨਮਾਨਦੇ ਹੋਏ ਰਾਸ਼ਟਰਪਤੀ ਰਾਤੂ ਵਿਲੀਅਮ ਮੈਵਾਲਿਲੀ ਕਟੋਨੀਵੇਰੇ। -ਫੋਟੋ: ਪੀਟੀਆਈ
Advertisement

ਸੁਵਾ, 6 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅੱਜ ਫਿਜੀ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ‘ਕੰਪੈਨੀਅਨ ਆਫ਼ ਦਿ ਆਰਡਰ ਆਫ਼ ਫਿਜੀ’ ਨਾਲ ਸਨਮਾਨਿਤ ਕੀਤਾ ਗਿਆ। ਮੁਰਮੂ ਨੇ ਦੋਵੇਂ ਮੁਲਕਾਂ ਦੇ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਇਕ ਮਜ਼ਬੂਤ, ਲਚਕੀਲਾ ਅਤੇ ਵਧੇਰੇ ਖੁਸ਼ਹਾਲ ਮੁਲਕ ਬਣਾਉਣ ਲਈ ਫਿਜੀ ਨਾਲ ਭਾਈਵਾਲੀ ਕਰਨ ਵਾਸਤੇ ਤਿਆਰ ਹੈ।
ਰਾਸ਼ਟਰਪਤੀ ਦਫ਼ਤਰ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਫਿਜੀ ਦੇ ਰਾਸ਼ਟਰਪਤੀ ਰਾਤੂ ਵਿਲੀਅਮ ਮੈਵਾਲਿਲੀ ਕਟੋਨੀਵੇਰੇ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਫਿਜੀ ਦੇ ਦੋ ਰੋਜ਼ਾ ਦੌਰੇ ’ਤੇ ਆਈ ਮੁਰਮੂ ਨੇ ਇਸ ਸਨਮਾਨ ਨੂੰ ਭਾਰਤ ਅਤੇ ਫਿਜੀ ਵਿਚਕਾਰ ਦੋਸਤੀ ਦੇ ਗੂੜ੍ਹੇ ਸਬੰਧਾਂ ਦਾ ਆਧਾਰ ਦੱਸਿਆ ਹੈ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਸ ਟਾਪੂ ਮੁਲਕ ਦੀ ਪਹਿਲੀ ਯਾਤਰਾ ਹੈ।
ਰਾਸ਼ਟਰਪਤੀ ਮੁਰਮੂ ਨੇ ਫਿਜੀ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜਿਵੇਂ ਜਿਵੇਂ ਭਾਰਤ ਆਲਮੀ ਮੰਚ ’ਤੇ ਮਜ਼ਬੂਤੀ ਨਾਲ ਉਭਰ ਰਿਹਾ ਹੈ, ਅਸੀਂ ਇਕ ਮਜ਼ਬੂਤ, ਲਚਕੀਲਾ ਅਤੇ ਵਧੇਰੇ ਖੁਸ਼ਹਾਲ ਮੁਲਕ ਬਣਾਉਣ ਲਈ ਤੁਹਾਡੀਆਂ ਤਰਜੀਹਾਂ ਮੁਤਾਬਕ ਫਿਜੀ ਨਾਲ ਭਾਈਵਾਲੀ ਕਰਨ ਲਈ ਤਿਆਰ ਹਾਂ। ਸਾਨੂੰ ਆਪਣੇ ਮੁਲਕਾਂ ਦੇ ਲੋਕਾਂ ਦੇ ਫਾਇਦੇ ਲਈ ਭਾਈਵਾਲੀ ਦੀ ਪੂਰੀ ਸਮਰੱਥਾ ਵਰਤ ਕੇ ਅੱਗੇ ਵਧਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਆਕਾਰ ’ਚ ਬਹੁਤ ਫ਼ਰਕ ਹੋਣ ਦੇ ਬਾਵਜੂਦ ਭਾਰਤ ਅਤੇ ਫਿਜੀ ’ਚ ਲੋਕਤੰਤਰ ਸਮੇਤ ਕਾਫੀ ਕੁਝ ਇਕੋ ਜਿਹਾ ਹੈ। ਉਨ੍ਹਾਂ ਯਾਦ ਕੀਤਾ ਕਿ ਕਰੀਬ 10 ਸਾਲ ਪਹਿਲਾਂ ਇਸੇ ਹਾਲ ’ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਕਦਰਾਂ-ਕੀਮਤਾਂ ਦਾ ਜ਼ਿਕਰ ਕੀਤਾ ਸੀ ਜੋ ਭਾਰਤ ਅਤੇ ਫਿਜੀ ਨੂੰ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਦੁਨੀਆ ਨੂੰ ਫਿਜੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਦਾ ਸਟੇਟ ਹਾਊਸ ’ਚ ਰਾਸ਼ਟਰਪਤੀ ਕਟੋਨੀਵੇਰੇ ਨੇ ਸਵਾਗਤ ਕੀਤਾ ਜਿਥੇ ਦੋਵੇਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੁੱਦਿਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਸਿਟੀਵੇਨੀ ਰਾਬੂਕਾ ਨੇ ਵੀ ਮੁਰਮੂ ਨਾਲ ਮੁਲਾਕਾਤ ਕੀਤੀ। ਮੁਰਮੂ ਨੇ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ। -ਪੀਟੀਆਈ

Advertisement

ਮੁਰਮੂ ਨੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਚੜ੍ਹਾਏ

ਸੁਵਾ:

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਇਥੇ ਇਕ ਹਾਈ ਸਕੂਲ ’ਚ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਸੁਵਾ ’ਚ ਕੌਮੀ ਜੰਗੀ ਯਾਦਗਾਰ ’ਤੇ ਵੀ ਸ਼ਰਧਾਂਜਲੀ ਭੇਟ ਕੀਤੀ। ਮੁਰਮੂ ਨੇ ਵਿਦਿਆਰਥੀਆਂ ਨੂੰ ਚਾਕਲੇਟਾਂ ਵੰਡੀਆਂ ਜਿਸ ਦੀਆਂ ਤਸਵੀਰਾਂ ਰਾਸ਼ਟਰਪਤੀ ਭਵਨ ਦੇ ਦਫ਼ਤਰ ਨੇ ‘ਐਕਸ’ ’ਤੇ ਸਾਂਝੀਆਂ ਕੀਤੀਆਂ ਹਨ। ਮਹਾਤਮਾ ਗਾਂਧੀ ਮੈਮੋਰੀਅਲ ਹਾਈ ਸਕੂਲ 1960 ’ਚ ਫਿਜੀ ਦੀ ਗੁਜਰਾਤ ਐਜੂਕੇਸ਼ਨ ਸੁਸਾਇਟੀ ਵੱਲੋਂ ਸਥਾਪਤ ਕੀਤਾ ਗਿਆ ਸੀ।

Advertisement
Tags :
Author Image

joginder kumar

View all posts

Advertisement
Advertisement
×