ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਤਿੰਨ ਕਾਬੂ
08:49 AM Sep 06, 2024 IST
ਪੱਤਰ ਪ੍ਰੇਰਕ
ਲੰਬੀ, 5 ਸਤੰਬਰ
ਕਬਰਵਾਲਾ ਪੁਲੀਸ ਨੇ ਪਿੰਡ ਬੁਰਜ ਸਿੱਧਵਾਂ ਵਿੱਚ ਪਤਨੀ ਵੱਲੋਂ ਪ੍ਰੇਮੀ ਨਾਲ ਰਲ ਕੇ ਪਤੀ ਨੂੰ ਮਾਰ ਮੁਕਾਉਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲੀਸ ਨੇ ਔਰਤ ਤੇ ਉਸ ਦੇ ਪ੍ਰੇਮੀ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਬੀਤੀ 31 ਅਗਸਤ ਨੂੰ ਵਾਪਰੇ ਹੱਤਿਆਕਾਂਡ ਮਗਰੋਂ ਮੁਲਜ਼ਮਾਂ ਨੇ ਮ੍ਰਿਤਕ ਛਿੰਦਰਪਾਲ ਸਿੰਘ ਦੀ ਮਾਤਾ ਹਰਮਨਦੀਪ ਕੌਰ ਨੂੰ ਪੋਤਰੇ ਜਾਨ ਦਾ ਖੌਫ਼ ਵਿਖਾ ਕੇ ਚੁੱਪ ਕਰਵਾ ਦਿੱਤਾ ਸੀ ਅਤੇ ਇੱਕ ਸਤੰਬਰ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ। ਚਸ਼ਮਦੀਦ ਹਰਮਨਦੀਪ ਕੌਰ ਵੱਲੋਂ ਪੁੱਤਰ ਦੀ ਮੌਤ ਦੇ ਇਨਸਾਫ਼ ਖਾਤਰ ਹੌਂਸਲਾ ਕਰਨ ’ਤੇ ਹੱਤਿਆਕਾਂਡ ਨਸ਼ਰ ਹੋ ਸਕਿਆ। ਡੀਐੱਸਪੀ ਜਸਪਾਲ ਸਿੰਘ ਧਾਲੀਵਾਲ ਨੇ ਅੱਜ ਦੱਸਿਆ ਕਿ ਹਰਮਨਦੀਪ ਕੌਰ ਵਾਸੀ ਰਾਣੀਆਂ ਦੇ ਲੜਕੇ ਸ਼ਿੰਦਰਪਾਲ ਦਾ ਵਿਆਹ 2018 ਵਿੱਚ ਮਮਤਾ ਵਾਸੀ ਨਵਾਂ ਕਿਲ੍ਹਾ ਨਾਲ ਹੋਇਆ ਸੀ।
Advertisement
Advertisement