Punjab News: ਮੇਲਾ ਮਾਘੀ: ਨਾਕਾ ਨੰਬਰ ਛੇ ਤੋਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਪਹੁੰਚੇਗਾ ਨਗਰ ਕੀਰਤਨ
12:44 PM Jan 15, 2025 IST
Advertisement
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ
Punjab News: ਮੇਲਾ ਮਾਘੀ ਦੌਰਾਨ ਅੱਜ ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਹਿਬ ਤੋਂ ਇੱਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਾਕਾ ਨੰਬਰ ਛੇ ਤੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਪਹੁੰਚੇਗਾ। ਇਸ ਦੌਰਾਨ ਨਿਹੰਗ ਸਿੰਘ ਮਹੱਲਾ ਕੱਢਣਗੇ।
ਇਸੇ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਘੌੜ ਦੌੜ ਕੀਤੀ ਜਾਵੇਗੀ ਅਤੇ ਜੰਗੀ ਯੁੱਧ ਕਲਾ ਨੇਜ਼ਾਬਾਜ਼ੀ ਤੇ ਗਤਕਾਬਾਜ਼ੀ ਦੇ ਜੌਹਰ ਦਿਖਾਏ ਜਾਣਗੇ।
ਇਸੇ ਦੌਰਾਨ ਦੀਪ ਸਿੰਘ ਭਿੰਡਰ, ਦਵਿੰਦਰ ਸਿੰਘ, 96 ਕਰੋੜੀ ਮੁਖੀ ਬੁੱਢਾ ਦਲ ਜੱਥੇਦਾਰ ਬਲਬੀਰ ਸਿੰਘ ਵੱਲੋਂ ਬਾਅਦ ਦੁਪਹਿਰ 3 ਵਜੇ ਮਲੋਟ ਰੋਡ ਨੇੜੇ ਕੱਸੀ ਸ੍ਰੀ ਮੁਕਤਸਰ ਸਾਹਿਬ ਵਿਖੇ ਘੌੜ ਦੌੜ ਹੋਵੇਗੀ।
Advertisement
Advertisement
Advertisement