ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
08:33 AM Jul 09, 2024 IST
ਪੱਤਰ ਪ੍ਰੇਰਕ
ਮੌੜ ਮੰਡੀ, 8 ਜੁਲਾਈ
ਸ਼ਹਿਰ ਦੇ ਭਰੇ ਬਾਜ਼ਾਰ ਵਿੱਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਸੁਖਪਾਲ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਮੌੜ ਕਲਾਂ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਐਤਵਾਰ ਨੂੰ ਟਰੱਕ ਯੂਨੀਅਨ ਨੇੜੇ ਡਿੱਗੇ ਪਏ ਉਸ ਦੇ ਛੋਟੇ ਭਰਾ ਜਸਪਾਲ ਸਿੰਘ ਅਠੱਨੀ ਦੀ ਤਿੰਨ ਨੌਜਵਾਨ ਗੰਡਾਸਿਆਂ ਨਾਲ ਹਮਲਾ ਕਰ ਰਹੇ ਸਨ। ਉਸ ਦੇ ਨਾ ਮਾਰੋ ਦਾ ਰੌਲਾ ਪਾਉਣ ਮਗਰੋਂ ਨੌਜਵਾਨ ਹਥਿਆਰਾਂ ਸਣੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਜਸਪਾਲ ਸਿੰਘ ਨੂੰ ਸਿਵਲ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ।
Advertisement
Advertisement