ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਨਆਰਆਈ ਦਾ ਕਤਲ, ਦੋ ਗ੍ਰਿਫ਼ਤਾਰ

11:06 AM Sep 18, 2024 IST

ਹਤਿੰਦਰ ਮਹਿਤਾ
ਜਲੰਧਰ, 17 ਸਤੰਬਰ
ਪੁਲੀਸ ਨੇ ਬਜ਼ੁਰਗ ਐੱਨਆਰਆਈ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਲਾਲੀ ਅਤੇ ਮਨਜੋਤ ਸਿੰਘ ਉਰਫ਼ ਜੋਤਾ ਵਜੋਂ ਹੋਈ ਹੈ। ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਨਕੋਦਰ ਤੇ ਅੰਮ੍ਰਿਤਸਰ ਤੋਂ ਹੋਈਆਂ ਹਨ। ਪੁਲੀਸ ਨੇ ਜੁਰਮ ਵਿੱਚ ਵਰਤੀ ਆਲਟੋ ਕਾਰ ਵੀ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਅਗਵਾ ਦੌਰਾਨ ਮੋਹਿੰਦਰ ਸਿੰਘ ਨੇ ਮਨਜੋਤ ਦੀ ਆਵਾਜ਼ ਪਛਾਣ ਲਈ ਜਿਸ ਕਾਰਨ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ ਹੈ। ਪੁਲੀਸ ਨੇ ਸਿੰਜਾਈ ਤੇ ਨਹਿਰੀ ਵਿਭਾਗ ਅਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਨਹਿਰ ਵਿੱਚ ਲਾਸ਼ ਦੀ ਭਾਲ ਕਰ ਰਹੀ ਹੈ। ਐੱਸਐੱਸਪੀ ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੋਹਿੰਦਰ ਸਿੰਘ ਕਾਰ ਰਾਹੀਂ 14 ਸਤੰਬਰ ਸ਼ਾਮ ਨੂੰ ਲਗਪਗ 6.15 ਵਜੇ ਅੱਡਾ ਕੰਗ ਸਾਹਬੂ ਨੇੜੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ। ਮੁਲਜ਼ਮਾਂ ਨੇ ਆਪਣੀ ਆਲਟੋ ਕਾਰ ਰਾਹੀਂ ਉਸ ਨੂੰ ਅਗਵਾ ਕਰ ਲਿਆ। ਮਾਮਲੇ ਦੀ ਜਾਂਚ ਲਈ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਵਿੱਚ ਡੀਐੱਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ, ਇੰਸਪੈਕਟਰ ਪੁਸ਼ਪ ਬਲੀ (ਸੀਆਈਏ ਜਲੰਧਰ ਦਿਹਾਤੀ) ਅਤੇ ਐੱਸਐੱਚਓ ਸਦਰ ਨਕੋਦਰ ਐੱਸਆਈ ਬਲਜਿੰਦਰ ਸਿੰਘ ਸ਼ਾਮਲ ਸਨ। ਜਾਂਚ ਦੌਰਾਨ ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਗਵਾਹਾਂ ਦੇ ਬਿਆਨ ਰਾਹੀਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੀ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਨੂੰ ਨਕੋਦਰ ਤੋਂ ਜਦੋਂਕਿ ਮਨਜੋਤ ਸਿੰਘ ਉਰਫ਼ ਜੋਤਾ ਨੂੰ ਅੰਮ੍ਰਿਤਸਰ ਦੇ ਤਰਸਿੱਕਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪੁਲੀਸ ਨੂੰ ਗੁਮਰਾਹ ਕਰਨ ਲਈ ਮੋਹਿੰਦਰ ਸਿੰਘ ਦਾ ਮੋਬਾਈਲ ਫ਼ੋਨ ਨਹਿਰ ਵਿੱਚ ਸੁੱਟ ਦਿੱਤਾ, ਜਦੋਂਕਿ ਆਪਣੇ ਫ਼ੋਨ ਕਿਸੇ ਹੋਰ ਥਾਂ ’ਤੇ ਸੁੱਟ ਦਿੱਤੇ।

Advertisement

Advertisement