For the best experience, open
https://m.punjabitribuneonline.com
on your mobile browser.
Advertisement

ਹੋਟਲ ਵਿੱਚ ਠਹਿਰੀ ਔਰਤ ਦਾ ਕਤਲ

08:20 AM Jun 21, 2024 IST
ਹੋਟਲ ਵਿੱਚ ਠਹਿਰੀ ਔਰਤ ਦਾ ਕਤਲ
Advertisement

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 20 ਜੂਨ
ਮੁਹਾਲੀ ਪਿੰਡ ਦੇ ਹੋਟਲ ਪਰਲ ਇੰਨ ਵਿੱਚ ਠਹਿਰੀ ਸੁਨੀਤਾ ਰਾਣੀ ਦਾ ਉਸ ਨਾਲ ਕਮਰੇ ਵਿੱਚ ਰਹਿ ਰਹੇ ਸੁਨੀਲ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਮਗਰੋਂ ਸੁਨੀਲ ਨੇ ਗੜ੍ਹਸ਼ੰਕਰ ਚੌਕੀ ਵਿੱਚ ਆਤਮ-ਸਪਰਪਣ ਕਰ ਦਿੱਤਾ, ਜਿਸ ਨੂੰ ਬਾਅਦ ਵਿੱਚ ਪੁਲੀਸ ਗ੍ਰਿਫ਼ਤਾਰ ਕਰਕੇ ਮੁਹਾਲੀ ਲੈ ਆਈ। ਘਟਨਾ ਲੰਘੀ ਰਾਤ ਦੀ ਦੱਸੀ ਜਾ ਰਹੀ ਹੈ ਜਿਸ ਦਾ ਅੱਜ ਸਵੇਰੇ ਪਤਾ ਲੱਗਿਆ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੀ ਰਹਿਣ ਵਾਲੀ ਸੁਨੀਤਾ ਰਾਣੀ ਤਿੰਨ ਕੁ ਦਿਨ ਪਹਿਲਾਂ ਹੋਟਲ ਵਿੱਚ ਸੁਨੀਲ ਨਾਲ ਰਹਿਣ ਆਈ ਸੀ। ਇਨ੍ਹਾਂ ਨਾਲ ਇੱਕ ਛੋਟਾ ਬੱਚਾ ਵੀ ਸੀ। ਇਸ ਵਾਰਦਾਤ ਦਾ ਉਦੋਂ ਪਤਾ ਲੱਗਿਆ ਜਦੋਂ ਹੋਟਲ ਦਾ ਕਰਮਚਾਰੀ ਕਮਰੇ ਦੀ ਸਫ਼ਾਈ ਕਰਨ ਲਈ ਉੱਥੇ ਪੁੱਜਿਆ ਤਾਂ ਉਸ ਨੇ ਕਮਰੇ ਵਿੱਚ ਔਰਤ ਦੀ ਲਾਸ਼ ਦੇਖੀ। ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਨੀਲ ਕੁਮਾਰ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਸੁਨੀਤਾ ਰਾਣੀ ਦਾ ਗਲਾ ਵੱਢ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਅਨੁਸਾਰ ਸੁਨੀਤਾ ਤਲਾਕਸ਼ੁਦਾ ਸੀ ਅਤੇ ਸੁਨੀਲ ਦੇ ਪਹਿਲੇ ਵਿਆਹ ਤੋਂ ਇੱਕ ਬੇਟਾ ਸੀ। ਇਹ ਦੋਵੇਂ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ ਅਤੇ ਇੱਥੇ ਇਕੱਠੇ ਹੀ ਆਏ ਸਨ। ਡੀਐੱਸਪੀ ਨੇ ਦੱਸਿਆ ਕਿ ਲੰਘੀ ਰਾਤ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸੁਨੀਲ ਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਵੱਲੋਂ ਸ਼ੱਕ ਦੇ ਆਧਾਰ ’ਤੇ ਸੁਨੀਤਾ ਦਾ ਕਤਲ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×