For the best experience, open
https://m.punjabitribuneonline.com
on your mobile browser.
Advertisement

ਕਤਲ ਮਾਮਲਾ: ਕਿਸਾਨਾਂ ਵੱਲੋਂ ਸਦਰ ਥਾਣੇ ਦਾ ਘਿਰਾਓ

10:45 AM Jul 08, 2024 IST
ਕਤਲ ਮਾਮਲਾ  ਕਿਸਾਨਾਂ ਵੱਲੋਂ ਸਦਰ ਥਾਣੇ ਦਾ ਘਿਰਾਓ
ਥਾਣਾ ਸਦਰ ਧੂਰੀ ਦਾ ਗੇਟ ਬੰਦ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਧੂਰੀ, 7 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਗੁਰਜੰਟ ਸਿੰਘ ਭੜੀਮਾਨਸਾ ਕਤਲ ਮਾਮਲੇ ’ਚ ਅੱਜ ਪੱਕੇ ਧਰਨੇ ਦੇ ਸੱਤਵੇਂ ਦਿਨ ਥਾਣਾ ਸਦਰ ਧੂਰੀ ਅੱਗੇ ਨਾਅਰੇਬਾਜ਼ੀ ਕਰਦਿਆਂ ਦੋ ਘੰਟੇ ਤੱਕ ਥਾਣੇ ਦਾ ਗੇਟ ਬੰਦ ਕਰਕੇ ਪੁਲੀਸ ਦਾ ਘਿਰਾਓ ਕੀਤਾ ਗਿਆ। ਧਰਨਾਕਾਰੀ ਕਿਸਾਨ ਮੰਗ ਕਰ ਰਹੇ ਸਨ ਕਿ ਸਦਰ ਪੁਲੀਸ ਪੀੜਤ ਪਰਿਵਾਰ ਦੀ ਸ਼ਨਾਖ਼ਤ ’ਤੇ ਇੱਕ ਵਿਆਕਤੀ ਵਿਸ਼ੇਸ਼ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰੇ। ਉਂਜ ਅੱਜ ਵੀ ਕਿਸਾਨ ਜਥੇਬੰਦੀ ਦੀ ਮੰਗ ਪ੍ਰਤੀ ਪੁਲੀਸ ਆਪਣੇ ਸਟੈਂਡ ਤੋਂ ‘ਟੱਸ ਤੋਂ ਮੱਸ’ ਨਹੀਂ ਹੋਈ।
ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਜਨਰਲ ਸਕੱਤਰ ਕੇਵਲ ਸਿੰਘ ਭੜੀਮਾਨਸਾ ਅਤੇ ਬਲਾਕ ਆਗੂ ਹਰਪਾਲ ਸਿੰਘ ਪੇਧਨੀ ਨੇ ਕਿਹਾ ਕਿ 11 ਦਿਨਾਂ ਤੋਂ ਹਸਪਤਾਲ ਵਿੱਚ ਪਈ ਗੁਰਜੰਟ ਸਿੰਘ ਦੀ ਲਾਸ਼ ਦੇ ਸਸਕਾਰ ਦੀ ਪੁਲੀਸ ਨੂੰ ਕੋਈ ਚਿੰਤਾ ਨਹੀਂ।
ਆਗੂਆਂ ਨੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲੀਸ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈਣੀ ਬੰਦ ਕਰੇ। ਅੱਜ ਵੀ ਡੀਐੱਸਪੀ ਸੰਗਰੂਰ ਚਰਨਪਾਲ ਸਿੰਘ ਅਤੇ ਐੱਸਐੱਚਓ ਕਰਮਜੀਤ ਸਿੰਘ ਨੇ ਧਰਨਾਕਾਰੀ ਕਿਸਾਨਾਂ ਨਾਲ ਗੱਲ ਕਰ ਕੇ ਮਸਲੇ ਦੇ ਹੱਲ ਲਈ ਸੁਹਿਰਦ ਯਤਨ ਕੀਤੇ ਪਰ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ।
ਉਂਜ ਸਦਰ ਪੁਲੀਸ ਦੇ ਐੱਸਐੱਚਓ ਕਰਮਜੀਤ ਸਿੰਘ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਪੀੜਤ ਪਰਿਵਾਰ ਵੱਲੋਂ ਦਿੱਤੀ ਨਵੀਂ ਦਰਖਾਸਤ ਦੀ ਜਾਂਚ ਪੂਰੀ ਹੋਣ ’ਤੇ ਸਾਹਮਣੇ ਆਏ ਤੱਥਾਂ ਨੂੰ ਆਧਾਰ ਬਣਾ ਕੇ ਹੀ ਅਗਲੇਰੀ ਕਾਰਵਾਈ ਕਰਨਗੇ।

Advertisement

Advertisement
Advertisement
Author Image

sukhwinder singh

View all posts

Advertisement