ਨਿਗਮ ਚੋਣਾਂ: ਲੁਧਿਆਣਾ ’ਚ ਵੋਟਿੰਗ ਨੂੰ ਮੱਠਾ ਹੁੰਗਾਰਾ
10:39 AM Dec 21, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਦਸੰਬਰ
ਲੁਧਿਆਣਾ ’ਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮੱਠਾ ਹੁੰਗਾਰਾ ਦੇਖਣ ਨੂੰ ਮਿਲਿਆ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਸੀ, ਪਰ ਠੰਢ ਦਾ ਮਾਹੌਲ ਹੋਣ ਕਾਰਨ ਵੋਟਰ ਘਰੋਂ ਹੀ ਨਹੀਂ ਨਿਕਲੇ। ਹਾਲਾਂਕਿ ਜਿਵੇਂ ਜਿਵੇਂ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤਾਂ ਲੋਕ ਵੀ ਘਰੋਂ ਨਿਕਲਣੇ ਸ਼ੁਰੂ ਹੋ ਗਏ। ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਤੱਕ ਨਗਰ ਨਿਗਮ ਲੁਧਿਆਣਾ ਵਿੱਚ 5.4 ਫੀਸਦੀ ਵੋਟਿੰਗ ਹੀ ਹੋਈ ਹੈ। ਇਸੇ ਤਰ੍ਹਾਂ ਨਗਰ ਕੌਂਸਲਾਂ ਵਿੱਚ ਇਹ ਫੀਸਦ ਜ਼ਿਆਦਾ ਹੈ। ਕੌਂਸਲਾਂ ਵਿੱਚ 9.8 ਫੀਸਦੀ ਵੋਟਿੰਗ ਹੋਈ ਹੈ। ਮਲੌਦ ਵਿੱਚ 16.1 ਫੀਸਦੀ ਵੋਟਾਂ ਪੈ ਚੁੱਕੀਆਂ ਹਨ।
Advertisement
Advertisement