For the best experience, open
https://m.punjabitribuneonline.com
on your mobile browser.
Advertisement

ਮੁੰਬਈ: ਮਹਿਲਾ ਡਾਕਟਰ ’ਤੇ ਹਮਲਾ ਕਰਨ ਵਾਲੇ ਦੋ ਜਣਿਆਂ ਨੂੰ ਹਿਰਾਸਤ ’ਚ ਲਿਆ

07:19 AM Aug 19, 2024 IST
ਮੁੰਬਈ  ਮਹਿਲਾ ਡਾਕਟਰ ’ਤੇ ਹਮਲਾ ਕਰਨ ਵਾਲੇ ਦੋ ਜਣਿਆਂ ਨੂੰ ਹਿਰਾਸਤ ’ਚ ਲਿਆ
Advertisement

ਮੁੰਬਈ, 18 ਅਗਸਤ
ਪੁਲੀਸ ਨੇ ਇੱਥੇ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸਿਓਨ ਹਸਪਤਾਲ ਵਿੱਚ ਅੱਜ ਤੜਕੇ ਇੱਕ ਮਹਿਲਾ ਡਾਕਟਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਮਗਰੋਂ ਦੋ ਮਹਿਲਾਵਾਂ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਦੋ ਨੂੰ ਹਿਰਾਸਤ ’ਚ ਲਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਹਸਪਤਾਲ ਦੇ ਇੱਕ ਵਾਰਡ ਵਿੱਚ ਮਹਿਲਾ ਡਾਕਟਰ ’ਤੇ ਉਸ ਵੇਲੇ ਹਮਲਾ ਕੀਤਾ, ਜਦੋਂ ਉਹ ਇੱਕ ਵਿਅਕਤੀ ਦਾ ਇਲਾਜ ਕਰ ਰਹੀ ਸੀ। ਸਿਓਨ ਹਸਪਤਾਲ ਨੂੰ ਲੋਕਮਾਨਯ ਤਿਲਕ ਮਿਉਂਸਿਪਲ ਜਨਰਲ ਹਸਪਤਾਲ ਅਤੇ ਲੋਕਮਾਨਯ ਤਿਲਕ ਮਿਉਂਸਿਪਲ ਮੈਡੀਕਲ ਕਾਲਜ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਸਿਓਨ ਪੁਲੀਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਨਾਲ ਆਈਆਂ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਨੇ ਮਹਿਲਾ ਡਾਕਟਰ ਦੀ ਕੁੱਟਮਾਰ ਕੀਤੀ, ਜਿਸ ਮਗਰੋਂ ਹਸਪਤਾਲ ਦੇ ਕਰਮੀਆਂ ਨੂੰ ਪੁਲੀਸ ਬੁਲਾਉਣੀ ਪਈ। ਪੁਲੀਸ ਨੇ ਤਿੰਨਾਂ ਹਮਲਾਵਰਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਅਤੇ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਸਪਤਾਲ ਨੇ ਇੱਕ ਬਿਆਨ ਵਿੱਚ ਘਟਨਾ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement