ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੰਬਈ: ਮਰਹੂਮ ਫਿਲਮ ਨਿਰਮਾਤਾ ਵਿਜੈ ਆਨੰਦ ਦੀ ਪਤਨੀ ਸ਼ੁਸ਼ਮਾ ਦਾ ਦੇਹਾਂਤ

02:01 PM Aug 28, 2023 IST
Candlelight decoration at night.

ਮੁੰਬਈ, 28 ਅਗਸਤ
ਮਰਹੂਮ ਫ਼ਿਲਮ ਨਿਰਮਾਤਾ ਵਿਜੈ ਆਨੰਦ ਦੀ ਪਤਨੀ ਸੁਸ਼ਮਾ ਆਨੰਦ ਦਾ ਇਥੇ ਆਪਣੀ ਰਿਹਾਇਸ਼ 'ਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਸੁਸ਼ਮਾ ਦਾ ਐਤਵਾਰ ਦੁਪਹਿਰ ਕਰੀਬ 2.30-3 ਵਜੇ ਬਾਂਦਰਾ ਦੇ ਪਾਲੀ ਹਿੱਲ ਇਲਾਕੇ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦੇਹਾਂਤ ਹੋ ਗਿਆ। ਉਹ ਕੁੱਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੁਪਹਿਰ ਦਾ ਖਾਣਾ ਖਾਧਾ ਸੀ। ਉਹ ਜਦੋਂ ਕੁਰਸੀ 'ਤੇ ਬੈਠਣ ਜਾ ਰਹੇ ਸਨ ਤਾਂ ਡਿੱਗ ਗਏ। ਸੁਸ਼ਮਾ ਆਨੰਦ ਦੇ ਪਤੀ ਵਿਜੈ ਆਨੰਦ, ਜੋ ਗੋਲਡੀ ਆਨੰਦ ਦੇ ਨਾਂ ਨਾਲ ਮਸ਼ਹੂਰ ਹਨ, ਨੂੰ ਗਾਈਡ, ਜਵੇਲ ਥੀਫ, ਕਾਲਾ ਬਾਜ਼ਾਰ ਅਤੇ ਹੋਰਾਂ ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ 2004 ਵਿੱਚ ਦੇਹਾਂਤ ਹੋ ਗਿਆ ਸੀ। ਵਿਜੈ ਮਰਹੂਮ ਸਟਾਰ ਦੇਵ ਆਨੰਦ ਅਤੇ ਨਿਰਮਾਤਾ-ਨਿਰਦੇਸ਼ਕ ਚੇਤਨ ਆਨੰਦ ਦੇ ਭਰਾ ਸਨ।

Advertisement

Advertisement