ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੰਬਈ: ਹਾਰਦਿਕ ਪਾਂਡਿਆ ਨਾਲ 4.3 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਮਤਰੇਆ ਭਰਾ ਵੈਭਵ ਗ੍ਰਿਫ਼ਤਾਰ

12:45 PM Apr 11, 2024 IST

ਮੁੰਬਈ, 11 ਅਪਰੈਲ
ਇਥੋਂ ਦੀ ਪੁਲੀਸ ਨੇ ਭਾਰਤੀ ਕ੍ਰਿਕਟਰ ਹਾਰਦਿਕ ਅਤੇ ਕਰੁਣਾਲ ਪਾਂਡਿਆ ਦੇ ਮਤਰੇਏ ਭਰਾ ਵੈਭਵ ਪਾਂਡਿਆ ਨੂੰ ਗ੍ਰਿਫਤਾਰ ਕਰ ਲਿਆ ਹੈ। ਵੈਭਵ 'ਤੇ ਦੋਸ਼ ਹੈ ਕਿ ਉਸ ਨੇ ਹਾਰਦਿਕ-ਕਰੁਣਾਲ ਨਾਲ ਵਪਾਰਕ ਸਾਂਝੇਦਾਰੀ 'ਚ ਕਰੀਬ 4.3 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। 37 ਸਾਲਾ ਵੈਭਵ 'ਤੇ ਸਾਂਝੇਦਾਰੀ ਫਰਮ ਤੋਂ ਲਗਪਗ 4.3 ਕਰੋੜ ਰੁਪਏ ਦੀ ਗਬਨ ਕਰਨ ਦਾ ਦੋਸ਼ ਹੈ। ਇਸ ਕਾਰਨ ਹਾਰਦਿਕ-ਕਰੁਣਾਲ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਰਿਪੋਰਟ ਮੁਤਾਬਕ ਤਿੰਨ ਸਾਲ ਪਹਿਲਾਂ ਤਿੰਨਾਂ ਨੇ ਮਿਲ ਕੇ ਪੌਲੀਮਰ ਕਾਰੋਬਾਰ ਦੀ ਸਥਾਪਨਾ ਕੀਤੀ ਸੀ। ਕ੍ਰਿਕਟਰ ਭਰਾਵਾਂ ਨੇ ਪੂੰਜੀ ਦਾ 40 ਪ੍ਰਤੀਸ਼ਤ ਨਿਵੇਸ਼ ਕਰਨਾ ਸੀ, ਜਦੋਂ ਕਿ ਵੈਭਵ ਨੇ 20 ਪ੍ਰਤੀਸ਼ਤ ਯੋਗਦਾਨ ਪਾਉਣਾ ਸੀ ਅਤੇ ਰੋਜ਼ਾਨਾ ਕੰਮਕਾਜ ਦਾ ਪ੍ਰਬੰਧਨ ਕਰਨਾ ਸੀ। ਮੁਨਾਫ਼ਾ ਇਨ੍ਹਾਂ ਸ਼ੇਅਰਾਂ ਦੇ ਹਿਸਾਬ ਨਾਲ ਵੰਡਿਆ ਜਾਣਾ ਸੀ। ਹਾਲਾਂਕਿ ਵੈਭਵ ਨੇ ਕਥਿਤ ਤੌਰ 'ਤੇ ਆਪਣੇ ਸੌਤੇਲੇ ਭਰਾਵਾਂ ਨੂੰ ਦੱਸੇ ਬਿਨਾਂ ਉਸੇ ਕਾਰੋਬਾਰ ਵਿਚ ਇਕ ਹੋਰ ਫਰਮ ਖੜ੍ਹੀ ਕੀਤੀ ਅਤੇ ਸਾਂਝੇਦਾਰੀ ਸਮਝੌਤੇ ਦੀ ਉਲੰਘਣਾ ਕੀਤੀ। ਨਤੀਜਾ ਇਹ ਹੋਇਆ ਕਿ ਸਾਂਝੇਦਾਰੀ ਦਾ ਅਸਲ ਮੁਨਾਫਾ ਘਟ ਗਿਆ। ਕਰੀਬ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਵੈਭਵ ਨੇ ਚੁੱਪਚਾਪ ਆਪਣੇ ਮੁਨਾਫ਼ੇ ਦਾ ਹਿੱਸਾ 20 ਪ੍ਰਤੀਸ਼ਤ ਤੋਂ ਵਧਾ ਕੇ 33.3 ਪ੍ਰਤੀਸ਼ਤ ਕਰ ਦਿੱਤਾ, ਜਿਸ ਨਾਲ ਹਾਰਦਿਕ ਅਤੇ ਕਰੁਣਾਲ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ। ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਵੈਭਵ 'ਤੇ ਇਨ੍ਹਾਂ ਕਾਰਵਾਈਆਂ ਦੇ ਸਬੰਧ 'ਚ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਲਗਾਏ ਹਨ।

Advertisement

Advertisement