ਮੁੰਬਈ: ਸਾਈਕਲਿੰਗ ਕਰ ਰਹੇ ਇੰਟੈਲ ਦੇ ਸਾਬਕਾ ਪ੍ਰਮੁੱਖ ਅਵਤਾਰ ਸੈਣੀ ਨੂੰ ਕਾਰ ਨੇ ਮਾਰੀ ਟੱਕਰ, ਹਾਦਸੇ ’ਚ ਮੌਤ
01:00 PM Feb 29, 2024 IST
ਮੁੰਬਈ, 29 ਫਰਵਰੀ
ਮਹਾਰਾਸ਼ਟਰ ਦੇ ਨਵੀ ਮੁੰਬਈ ਵਿੱਚ ਸਾਈਕਲ ਚਲਾਉਂਦੇ ਸਮੇਂ ਤੇਜ਼ ਰਫ਼ਤਾਰ ਕੈਬ ਦੀ ਲਪੇਟ ਵਿੱਚ ਆਉਣ ਕਾਰਨ ਇੰਟੈਲ ਇੰਡੀਆ ਦੇ ਸਾਬਕਾ ‘ਕੰਟਰੀ ਹੈੱਡ’ ਅਵਤਾਰ ਸੈਣੀ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 5.50 ਵਜੇ ਦੇ ਕਰੀਬ ਉਸ ਸਮੇਂ ਹੋਇਆ, ਜਦੋਂ ਸੈਣੀ (68) ਦੋਸਤਾਂ ਨਾਲ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ 'ਤੇ ਸਾਈਕਲ ਚਲਾ ਰਹੇ ਸਨ। ਤੇਜ਼ ਰਫਤਾਰ ਕੈਬ ਨੇ ਸੈਣੀ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਦਸੇ ਵਿੱਚ ਸੈਣੀ ਜ਼ਖ਼ਮੀ ਹੋ ਗਏ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੈਬ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
Advertisement
Advertisement