ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਹੁਮੰਜ਼ਿਲਾ ਪਾਰਕਿੰਗ ਮਾਮਲਾ: ਬਠਿੰਡਾ ਵਾਸੀਆਂ ਨੂੰ ਵਾਹਨ ਟੋਅ ਕਰਨ ਤੋਂ ਰਾਹਤ

07:35 AM Aug 10, 2023 IST
ਨਗਰ ਨਿਗਮ ਕਮਿਸ਼ਨਰ ਰਾਹੁਲ ਕੁਮਾਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 9 ਅਗਸਤ
ਨਗਰ ਨਿਗਮ ਦੀ ਫ਼ਾਇਨਾਂਸ ਅਤੇ ਕੰਟਰੈਕਟ ਕਮੇਟੀ ਦੀ ਮੀਟਿੰਗ ਦੌਰਾਨ ਕਾਰ ਪਾਰਕਿੰਗ ਮਾਮਲੇ ਵਿੱਚ ਸ਼ਹਿਰ ਦੀ ਮਾਲ ਰੋਡ ਸਣੇ ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਨੂੰ ਰਾਹਤ ਦਿੱਤੀ ਗਈ ਹੈ। ਇਸ ਰਾਹਤ ਨੂੰ ਬਠਿੰਡਾ ਵਾਸੀਆਂ ਨੇ ਲੋਕ ਏਕੇ ਦੀ ਜਿੱਤ ਕਰਾਰ ਦਿੱਤਾ ਹੈ। ਇਸ ਮੀਟਿੰਗ ਨੂੰ ਬਠਿੰਡਾ ਕਾਰਪੋਰੇਸ਼ਨ ਦੇ ਕਮਿਸ਼ਨਰ ਰਾਹੁਲ ਕੁਮਾਰ ਨੇ ਮੇਅਰ ਰਮਨ ਗੋਇਲ ਦੀ ਹਾਜ਼ਰੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬਹੁਮੰਜ਼ਿਲਾ ਪਾਰਕਿੰਗ ਦੇ ਠੇਕੇਦਾਰਾਂ ਖ਼ਿਲਾਫ਼ ਗੱਡੀਆਂ ਟੋਅ ਕਰਨ ਦਾ ਮਾਮਲੇ ਨੂੰ ਲੈ ਕਿ ਸ਼ਹਿਰ ਦੇ ਵਪਾਰ ਮੰਡਲ ਅਤੇ ਵੱਖ ਵੱਖ ਸਮਾਜ ਸੰਸਥਾਵਾਂ ਵੱਲੋਂ ਸੁਝਾਅ ਪੇਸ਼ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮਾਲ ਰੋਡ ਸਣੇ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਨੂੰ ਠੇਕੇਦਾਰ ਵੱਲੋਂ ਟੋਅ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਅਮਲ ਹੁਣ ਤੋਂ ਹੀ ਸ਼ੁਰੂ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
ਗ਼ੌਰਤਲਬ ਹੈ ਕਿ ਪਾਰਕਿੰਗ ਠੇਕੇਦਾਰਾਂ ਨੂੰ ਸ਼ਹਿਰ ਅੰਦਰ ਸੜਕ ਕਿਨਾਰੇ ਪਾਰਕਿੰਗ ਦੇ 9 ਸਪਾਟ ਅਲਾਟ ਕੀਤੇ ਸਨ ਜਿਨ੍ਹਾਂ ਵਿੱਚੋਂ ਅੱਜ ਮੀਟਿੰਗ ਦੌਰਾਨ ਛੇ ਨੂੰ ਨਗਰ ਨਿਗਮ ਵੱਲੋਂ ਵਾਪਸ ਲੈ ਲਿਆ ਗਿਆ ਹੈ। ਇਸ ਏਜੰਡੇ ਨੂੰ ਹਾਊਸ ਮੀਟਿੰਗ ਵਿਚ ਦੁਬਾਰਾ ਮੁੜ ਲਿਆ ਕੇ ਪੱਕੀ ਮੋਹਰ ਲਾਈ ਜਾਵੇਗੀ, ਪਰ ਕਮਿਸ਼ਨਰ ਅਨੁਸਾਰ ਪੀਲੀ ਲਾਈਨ ਅੰਦਰ ਵਾਹਨ ਨਾ ਚੁੱਕਣ ਵਾਲਾ ਫ਼ੈਸਲਾ ਅੱਜ ਤੋਂ ਲਾਗੂ ਹੋ ਜਾਵੇਗਾ।
ਇਸ ਸਬੰਧੀ ਪਾਰਕਿੰਗ ਦੇ ਠੇਕੇਦਾਰ ਰਾਮ ਸਿੰਘ ਵਿਰਕ ਨੇ ਕਿਹਾ ਕਿ ਉਸ ਵੱਲੋਂ 1 ਕਰੋੜ 7 ਲੱਖ ਸਣੇ ਜੀਐਸਟੀ ਠੇਕਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਪੁੱਜੇਗਾ ਪਰ ਬਠਿੰਡਾ ਵਾਸੀਆਂ ਲਈ ਇਹ ਸ਼ਰਤ ਮੰਨਣ ਨੂੰ ਤਿਆਰ ਹਨ।

Advertisement

ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ

ਬਠਿੰਡਾ ਨਗਰ ਕਮਿਸ਼ਨਰ ਰਾਹੁਲ ਕੁਮਾਰ ਦਾ ਅੱਜ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਬਠਿੰਡਾ ਤੋਂ ਬਦਲ ਕਿ ਕਮਿਸ਼ਨਰ ਅੰਮ੍ਰਿਤਸਰ ਨਗਰ ਨਿਗਮ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਅਤੇ ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਚੌਧਰੀ ਨੂੰ ਬਦਲ ਕਿ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਲਗਾ ਦਿੱਤਾ ਗਿਆ।

Advertisement
Advertisement