ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕੇਰੀਆਂ: ਮਨਾਹੀ ਦੇ ਬਾਵਜੂਦ ਅੰਬ ਦੇ 13 ਹਰੇ ਰੁੱਖ ਕੱਟਣ ਦੀ ਪੁਸ਼ਟੀ

07:48 AM Jul 17, 2023 IST

ਜਗਜੀਤ ਿਸੰਘ
ਮੁਕੇਰੀਆਂ, 16 ਜੁਲਾਈ
ਸੁੱਕਿਆਂ ਦੀ ਇਜਾਜ਼ਤ ਲੈ ਕੇ ਅੰਬਾਂ ਦੇ ਹਰੇ ਰੁੱਖ ਕੱਟਣ ਦੇ ਮਾਮਲੇ ਵਿੱਚ ਮੁਕੇਰੀਆਂ ਦੇ ਤਹਿਸੀਲਦਾਰ ਨੇ 13 ਹਰੇ ਰੁੱਖ ਕੱਟੇ ਜਾਣ ਦੀ ਰਿਪੋਰਟ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਹੈ। ਇਹ ਰਿਪੋਰਟ ਬੀਤੀ 4 ਜੁਲਾਈ ਨੂੰ ਤਹਿਸੀਲਦਾਰ ਦੀ ਅਗਵਾਈ ਹੇਠ ਹਲਕਾ ਪਟਵਾਰੀ, ਬਾਗਬਾਨੀ ਅਫਸਰ ਵਾਲੀ ਟੀਮ ਵੱਲੋਂ ਤਿਆਰ ਕੀਤੀ ਗਈ ਜਾਂਚ ’ਤੇ ਆਧਾਰਿਤ ਹੈ। ਕਿਸਾਨ ਆਗੂ ਆਸ਼ਾ ਨੰਦ ਨੇ ਇਸ ਨੂੰ ਪ੍ਰਸ਼ਾਸਨਿਕ ਮਿਲੀਭੁਗਤ ਦੱਸਿਆ ਹੈ।
ਜ਼ਿਕਰਯੋਗ ਹੈ ਕਿ ‘ਪੰਜਾਬੀ ਟ੍ਰਬਿਿਊਨ’ ਵੱਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਤਹਿਸੀਲਦਾਰ ਨੇ ਪੱਤਰ ਨੰਬਰ 107/ਰੀਡਰ ਮਿਤੀ 10-7-2023 ਨਾਲ ਡੀਸੀ ਕੋਮਲ ਮਿੱਤਲ ਨੂੰ ਭੇਜੀ ਰਿਪੋਰਟ ਵਿੱਚ ਲਿਖਿਆ ਹੈ ਕਿ 4 ਜੁਲਾਈ ਨੂੰ ਹਲਕਾ ਪਟਵਾਰੀ, ਬਾਗਬਾਨੀ ਅਫਸਰ ਨੂੰ ਨਾਲ ਲੈ ਕੇ ਦਰਖਾਸਤਕਰਤਾ ਦੇ ਨੁਮਾਇੰਦੇ ਦੀ ਹਾਜ਼ਰੀ ’ਚ ਬਾਗ ਦਾ ਮੌਕਾ ਦੇਖਿਆ ਗਿਆ ਸੀ। ਇਸ ਦੌਰਾਨ ਕੁੱਲ 48 ਅੰਬਾਂ ਦੇ ਰੁੱਖਾਂ ’ਚੋਂ 24 ਸੁੱਕੇ ਰੁੱਖ ਕੱਟਣ ਦੀ ਪ੍ਰਵਾਨਗੀ ਦੇ ਉਲਟ ਉੱਥੇ ਅੰਬਾਂ ਦੇ 13 ਹਰੇ ਰੁੱਖ ਕੱਟੇ ਮਿਲੇ ਸਨ।
ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਰਸੂਖਦਾਰਾਂ ਨੇ ਅੰਬਾਂ ਦੇ 13 ਹਰੇ ਰੁੱਖ ਕੱਟ ਕੇ ਧਾਰਾ 144 ਦਾ ਉਲੰਘਣ ਕਰਨ ਦੇ ਨਾਲ ਨਾਲ ਡੀਸੀ ਵੱਲੋਂ 24 ਰੁੱਖਾਂ ਦੀ ਥਾਂ 30 ਰੁੱਖ ਲਗਾਉਣ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਤਹਿਸੀਲਦਾਰ ਦੀ ਰਿਪੋਰਟ ਮਿਲਣ ਮਗਰੋਂ ਹਰੇ ਰੁੱਖ ਕੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਤਹਿਸੀਲਦਾਰ ਅਰਵਿੰਦ ਸਲਵਾਨ ਨੇ 10 ਜੁਲਾਈ ਨੂੰ ਡਿਪਟੀ ਕਮਿਸ਼ਨਰ ਨੂੰ ਇਹ ਰਿਪੋਰਟ ਭੇਜ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਡੀਐੱਸਪੀ ਕੁਲਵਿੰਦਰ ਵਿਰਕ ਨੇ ਕਿਹਾ ਕਿ ਹਰੇ ਰੁੱਖ ਕੱਟਣ ਬਾਰੇ ਪੁਲੀਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

Advertisement

Advertisement
Tags :
‘ਰੁੱਖ,ਕੱਟਣਪੁਸ਼ਟੀਬਾਵਜੂਦਮਨਾਹੀਮੁਕੇਰੀਆਂ