ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੌਲ ਪਲਾਜ਼ਾ ਕੋਲ ਆਨਲਾਈਨ ਰੀਚਾਰਜ ਨਾ ਹੋਣ ਕਾਰਨ ਵਾਹਨ ਚਾਲਕ ਪ੍ਰੇਸ਼ਾਨ

06:58 AM Jun 18, 2024 IST

ਪੱਤਰ ਪ੍ਰੇਰਕ
ਫਿਲੌਰ, 17 ਜੂਨ
ਲਾਡੋਵਾਲ ਟੌਲ ਪਲਾਜ਼ਾ ’ਤੇ ਫਿਲੌਰ ਇਲਾਕੇ ਦੀ ਕਾਫ਼ੀ ਨਿਰਭਰਤਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਵੇਲੇ 10 ਕਿਲੋਮੀਟਰ ਦੇ ਅੰਦਰ ਸਿਰਫ਼ 150 ਰੁਪਏ ਦਾ ਪਾਸ ਬਣਦਾ ਸੀ, ਜਿਸ ਨੂੰ ਹੁਣ ਵਧਾ ਕੇ 340 ਰੁਪਏ ਕਰ ਦਿੱਤਾ ਗਿਆ ਹੈ। ਇਹ ਰਕਮ ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਭਰ ਗਰਮੀ ’ਚ ਲਾਈਨ ’ਚ ਲੱਗ ਕੇ ਪੈਸੇ ਜਮ੍ਹਾਂ ਕਰਵਾਉਣੇ ਪੈ ਰਹੇ ਹਨ। ਲਾਈਨ ’ਚ ਲੱਗੇ ਸੁਖਦੀਪ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਪੈਸੇ ਜਮ੍ਹਾਂ ਕਰਵਾਉਣੇ ਬਹੁਤ ਹੀ ਝੰਜਟ ਵਾਲਾ ਕੰਮ ਹੈ, ਜਿਸ ਲਈ ਅੱਧਾ ਪੌਣਾ ਘੰਟਾ ਅਜਾਈਂ ਚਲਾ ਜਾਂਦਾ ਹੈ। ਸਤਿੰਦਰ ਸ਼ਰਮਾ ਨੇ ਦੱਸਿਆ ਕਿ ਜਿਸ ਕੰਮ ਨੂੰ ਆਨਲਾਈਨ ਪੰਜ-ਸੱਤ ਸਕਿੰਟ ’ਚ ਕੀਤਾ ਜਾ ਸਕਦਾ ਹੈ, ਉਸ ਲਈ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਕਿਸੇ ਵੇਲੇ ਇਕੱਠੇ ਤਿੰਨ-ਤਿੰਨ ਮਹੀਨੇ ਦੇ ਪਾਸ ਵੀ ਰੀਚਾਰਜ ਹੋ ਜਾਂਦੇ ਸਨ, ਪਰ ਹੁਣ ਇਹ ਨਹੀਂ ਹੋ ਰਹੇ। ਮਨਜਿੰਦਰ ਸਿੰਘ ਨੇ ਦੱਸਿਆ ਕਿ ਫਾਸਟੈਗ ਨੂੰ ਰੀਚਾਰਜ ਆਨਲਾਈਨ ਕੀਤਾ ਜਾ ਸਕਦਾ ਹੈ ਪਰ ਫਾਸਟੈਗ ਨਾਲ ਹੀ ਜੁੜੇ ਹੋਏ ਪਾਸ ਨੂੰ ਆਨਲਾਈਨ ਰੀਚਾਰਜ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਰੀਚਾਰਜ ਕਰਨ ਵਾਲਾ ਕਾਊਂਟਰ ਖੁੱਲ੍ਹਿਆ ਨਾ ਹੋਵੇ ਤਾਂ ਮਜਬੂਰੀਵੱਸ ਲੋਕਾਂ ਨੂੰ ਵੱਧ ਪੈਸੇ ਦੇ ਕੇ ਵੀ ਲੰਘਣਾ ਪੈਂਦਾ ਹੈ।

Advertisement

Advertisement