ਬਲਾਕ ਫਿਲੌਰ: ਰਾਖਵਾਂਕਰਨ ਸੂਚੀ ਆਉਣ ਨਾਲ ਉਮੀਦਵਾਰਾਂ ਨੂੰ ਆਇਆ ਟਿਕਾਅ
ਸਰਬਜੀਤ ਗਿੱਲ
ਫਿਲੌਰ, 27 ਸਤੰਬਰ
Panchayat Elections Punjab: ਵੀਰਵਾਰ ਦਿਨ ਭਰ ਸਰਪੰਚੀ ਦੇ ਉਮੀਦਵਾਰ ਇਸ ਗੱਲ ਲਈ ਉਸਲਵੱਟੇ ਲੈਂਦੇ ਰਹੇ ਕਿ ਕਿਹੜਾ ਪਿੰਡ ਕਿਹੜੀ ਕੈਟਾਗਰੀ ਅਧੀਨ ਰਿਜ਼ਰਵ ਹੁੰਦਾ ਹੈ। ਦੇਰ ਰਾਤ ਤੱਕ ਲਿਸਟਾਂ ਸਾਹਮਣੇ ਆਉਣ ਨਾਲ ਸੰਭਾਵੀ ਉਮੀਦਵਾਰਾਂ ਨੂੰ ਟਿਕਾਅ ਵੀ ਆਇਆ ਤੇ ਫਿਕਰਮੰਦੀ ਵੀ ਵਧੀ। ਹਾਲਾਂਕਿ ਰਾਜ ਕਰਦੀ ਧਿਰ ਦੇ ਹਲਕਿਆਂ ’ਚ ਤਾਂ ਲਿਸਟਾਂ ਬਾਰੇ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਪਰ ਬਾਕਾਇਦਾ ਐਲਾਨ ਹੋਣ ਨਾਲ ਅੱਜ ਤੋਂ ਚੋਣ ਸਰਗਰਮੀਆਂ ਤੇਜ਼ ਹੋ ਜਾਣਗੀਆਂ।
ਜਾਰੀ ਹੋਈ ਲਿਸਟ ਮੁਤਾਬਿਕ ਐੱਸਸੀ ਵਰਗ ਲਈ ਰਾਖਵੇਂ ਪਿੰਡਾਂ ’ਚ ਅਨੀਹਰ, ਅਸ਼ਹੂਰ, ਅੱਟੀ, ਔਜਲਾ ਢੱਕ, ਭੈਣੀ, ਭੱਟੀਆਂ, ਬੁਰਜਪੁਖਤਾ, ਦਾਰਾਪੁਰ, ਢੰਡਵਾੜ, ਦਿਆਲਪੁਰ, ਦੁਸਾਂਝ ਕਲਾਂ, ਇੰਦਰਾ ਕਲੋਨੀ, ਮਸਾਨੀ, ਮਤਫਾਲੂ, ਮਜ਼ਾਰਾ ਢੱਕ, ਮੁਠੱਡਾ ਖੁਰਦ, ਨਗਰ, ਨੂਰੇਵਾਲ, ਪਾਲ ਨੌਂ, ਪਾਲਕਦੀਮ, ਪੱਤੀ ਕਮਾਲਪੁਰ, ਪੋਵਾਰੀ, ਸਮਰਾੜੀ, ਸ਼ਾਹਪੁਰ, ਸ਼ੇਖੂਪੁਰ, ਤਰਖਾਨ ਮਜਾਰਾ, ਥੱਲਾ ਸ਼ਾਮਲ ਹਨ।
ਇਸ ਤਰ੍ਹਾਂ ਐੱਸਸੀ ਔਰਤਾਂ ਲਈ ਰਾਖਵੇਂ ਪਿੰਡਾਂ ’ਚ ਅਕਾਲਪੁਰ, ਬੜਾ ਪਿੰਡ, ਗੜ੍ਹਾ, ਗੁੜਾ, ਜੱਜਾ ਖੁਰਦ, ਝੁਗੀਆ ਮਹਾਂ ਸਿੰਘ, ਕਡਿਆਣਾ, ਕਲਿਆਣਪੁਰ, ਖਹਿਰਾ, ਖੇਲਾ, ਲਾਦੀਆ, ਲਾਂਦੜਾ, ਲੇਹਲ, ਮੰਡੀ, ਮਨਸੂਰਪੁਰ, ਨੰਗਲ, ਪੱਦੀ ਜਗੀਰ, ਪੰਜਢੇਰਾ, ਪੱਤੀ ਮਸੰਦਪੁਰ, ਰਾਏਪੁਰ ਸਗਨੇਵਾਲ, ਰਾਜਪੁਰਾ, ਰਾਮਗੜ੍ਹ, ਰਸੂਲਪੁਰ, ਸੰਤ ਨਗਰ, ਸਰਹਾਲ ਮੁੰਡੀ, ਸੋਢੋਂ, ਸੁਲਤਾਨਪੁਰ ਸ਼ਾਮਲ ਹਨ।
ਔਰਤਾਂ ਲਈ ਰਾਖਵੇਂ ਪਿੰਡਾਂ ’ਚ ਅੱਟਾ, ਬ੍ਰਹਮਪੁਰੀ, ਚੱਕ ਦੇਸ ਰਾਜ, ਚੱਕ ਸਾਹਬੂ, ਚੀਮਾ ਕਲਾਂ, ਚੀਮਾ ਖੁਰਦ, ਛਾਓਲਾ, ਦਸਮੇਸ਼ ਨਗਰ, ਇੰਦਨਾ ਕਲਾਸਕੇ, ਕਾਲਾ, ਕੰਗ ਅਰਾਈਆ, ਕਟਾਨਾ, ਕਤਪਾਲੋਂ, ਖਾਨਪੁਰ, ਕੋਟ ਗਰੇਵਾਲ, ਲਿੱਦੜ ਖੁਰਦ, ਲੋਹਗੜ੍ਹ, ਮੌ ਸਾਹਿਬ, ਮੀਆਂਵਾਲ, ਮੁਠੱਡਾ ਕਲਾਂ, ਨਾਨੋ ਮਜਾਰਾ, ਰਾਏਪੁਰ ਅਰਾਈਆਂ, ਰੁੜਕਾ ਖੁਰਦ, ਤੂਰਾਂ ਸ਼ਾਮਲ ਹਨ। ਬਾਕੀ ਪਿੰਡ ਜਨਰਲ ਛੱਡੇ ਗਏ ਹਨ।