ਸੜਕ ਹਾਦਸੇ ’ਚ ਮੋਟਰਸਾਇਕਲ ਸਵਾਰ ਦੀ ਮੌਤ
ਬੀਰ ਇੰਦਰ ਸਿੰਘ ਬਨਭੋਰੀ
ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ
ਸੁਨਾਮ-ਮਾਨਸਾ ਸੜਕ ’ਤੇ ਪਿੰਡ ਕੋਟੜਾ ਅਮਰੂ ਦੇ ਬੱਸ ਸਟੈਂਡ ਨੇੜੇ ਹੋਏ ਹਾਦਸੇ ’ਚ ਇਕ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ। ਪੁਲੀਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਜਿਲ੍ਹਾ ਲੁਧਿਆਣਾ ਦੇ ਲਾਡੋਵਾਲ ਦਾ ਰਾਮ ਚੰਦ ਨਾਂਅ ਦਾ ਵਿਅਕਤੀ ਜੋ ਕਿ ਪਿੰਡਾਂ ਆਪਣਾ ਸਮਾਨ ਵੇਚਦਾ ਸੀ। ਬੀਤੀ ਦਿਨ ਉਹ ਮੋਟਰਸਾਇਕਲ ’ਤੇ ਸੁਨਾਮ ਤੋਂ ਚੀਮਾ ਜਾ ਰਿਹਾ ਸੀ ਤਾਂ ਅੱਗਿਉਂ ਆ ਰਹੇ ਇਕ ਛੋਟੇ ਹਾਥੀ (ਟੈਂਪੂ) ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਜਿਥੋਂ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਸਿਆ ਕਿ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਰਾਮ ਚੰਦ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਛੋਟਾ ਹਾਥੀ ਚਾਲਕ ਸ਼ਿੰਗਾਰਾ ਖਾਨ ਵਾਸੀ ਪਿੰਡ ਫਰੀਦਪੁਰ ਕਲ੍ਹਾਂ ਥਾਣਾ ਸੰਦੌੜ ਜਿਲ੍ਹਾ ਮਲੇਰਕੋਟਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।