ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਟਰ ਵਰਕਸ ਦੀ ਮੋਟਰ ਖਰਾਬ, ਚੀਮਾ ਵਾਸੀ ਔਖੇ

07:35 AM Jul 01, 2024 IST

ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਜੂਨ
ਅਤਿ ਦੀ ਗਰਮੀ ਵਿੱਚ ਪਿੰਡ ਚੀਮਾ ਵਿੱਚ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ ਹਨ। ਪਿੰਡ ਦੇ ਸੈਂਕੜੇ ਪਰਿਵਾਰ ਪਾਣੀ ਲਈ ਪੂਰੀ ਤਰ੍ਹਾਂ ਨਾਲ ਵਾਟਰ ਵਰਕਸ ਉਪਰ ਹੀ ਨਿਰਭਰ ਕਰਦੇ ਹਨ ਜਿਸ ਕਰਕੇ ਪਾਣੀ ਲਈ ਲੋਕਾਂ ਨੂੰ ਆਂਢ-ਗੁਆਂਢ ਦੀਆਂ ਸਬਮਰਸੀਬਲ ਮੋਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਭ ਤੋਂ ਵੱਧ ਸਮੱਸਿਆ ਮਜ਼ਦੂਰ ਵਰਗ ਨੂੰ ਝੱਲਣੀ ਪੈ ਰਹੀ ਹੈ. ਪਰ ਵਾਟਰ ਸਪਲਾਈ ਮਹਿਕਮੇ ਵੱਲੋਂ ਅਜੇ ਤੱਕ ਪਾਣੀ ਦੇ ਪ੍ਰਬੰਧ ਹੁੰਦੇ ਦਿਖਾਈ ਨਹੀਂ ਦੇ ਰਹੇ। ਜਾਣਕਾਰੀ ਅਨੁਸਾਰ ਪਿੰਡ ਦੇ ਕਰੀਬ 150 ਤੋਂ ਵੱਧ ਘਰਾਂ ਕੋਲ ਵਾਟਰ ਸਪਲਾਈ ਕੁਨੈਕਸ਼ਨ ਹੈ ਜੋ ਪੀਣ, ਕੱਪੜੇ ਧੋਣ, ਪਸ਼ੂਆਂ ਤੋਂ ਇਲਾਵਾ ਹੋਰ ਜ਼ਰੂਰੀ ਕੰਮ ਲਈ ਪਾਣੀ ਵਾਟਰ ਵਰਕਸ ’ਤੇ ਨਿਰਭਰ ਹਨ। ਪਿਛਲੇ 6 ਦਿਨਾਂ ਤੋਂ ਮੋਟਰ ਖ਼ਰਾਬ ਹੋਣ ਕਾਰਨ ਪਾਣੀ ਸਪਲਾਈ ਬੰਦ ਹੈ। ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਤਿੰਨ ਦਿਨਾਂ ਤੋਂ ਮੋਟਰ ਤਾਂ ਕਢਵਾ ਲਈ ਗਈ ਹੈ, ਪਰ ਉਸ ਦੀ ਅਜੇ ਤੱਕ ਮੁਰੰਮਤ ਨਹੀਂ ਕਰਵਾਈ ਗਈ। ਪੀੜਤ ਪਿੰਡ ਵਾਸੀ ਜਲਦ ਤੋਂ ਜਲਦ ਮੋਟਰ ਠੀਕ ਕਰਕੇ ਪਾਣੀ ਦੀ ਸਪਲਾਈ ਚਾਲੂ ਕਰਨ ਦੀ ਮੰਗ ਕਰ ਰਹੇ ਹਨ।
ਇਸ ਦੌਰਾਨ ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਦੀ ਮੋਟਰ ਸੜ ਗਈ ਹੈ, ਜਿਸ ਨੂੰ ਉਹ ਠੀਕ ਕਰਵਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿੱਲ ਨਾ ਭਰਨ ਕਰਕੇ ਫੰਡਾਂ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ ਜਦਕਿ ਪਾਣੀ ਦਾ ਪੱਧਰ ਡੂੰਘਾ ਹੋ ਜਾਣ ਕਾਰਨ ਸਪਲਾਈ ਪਾਈਪਾਂ ਪਾਉਣ ਦੀ ਵੀ ਲੋੜ ਹੈ ਜਿਸ ਲਈ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਜਲਦ ਹੱਲ ਕੀਤਾ ਜਾਵੇਗਾ।

Advertisement

Advertisement
Advertisement