For the best experience, open
https://m.punjabitribuneonline.com
on your mobile browser.
Advertisement

ਪਤਨੀ ਤੇ ਪੁੱਤ ਨਾਲ ਮਿਲ ਕੇ ਮਾਂ ਦਾ ਕਤਲ, ਲਾਸ਼ ਨਹਿਰ ਵਿੱਚ ਸੁੱਟੀ

08:54 AM Apr 09, 2024 IST
ਪਤਨੀ ਤੇ ਪੁੱਤ ਨਾਲ ਮਿਲ ਕੇ ਮਾਂ ਦਾ ਕਤਲ  ਲਾਸ਼ ਨਹਿਰ ਵਿੱਚ ਸੁੱਟੀ
ਯਮੁਨਾਨਗਰ ਦੀ ਫਰਕਪੁਰ ਪੁਲੀਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 8 ਅਪਰੈਲ
ਵਿਅਕਤੀ ਵੱਲੋਂ ਪਤਨੀ ਤੇ ਪੁੱਤ ਨਾਲ ਮਿਲ ਕੇ ਆਪਣੀ ਮਾਂ ਨੂੰ ਕਥਿਤ ਕਤਲ ਕਰ ਕੇ ਲਾਸ਼ ਨਹਿਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਪਿੰਡ ਸਸੌਲੀ ਦੀ 68 ਸਾਲਾ ਨੀਲਮ ਦੇਵੀ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਉਸ ਦੇ ਪੁੱਤਰ ਰਾਕੇਸ਼, ਨੂੰਹ ਸੁਮਨ ਅਤੇ ਪੋਤੇ ਸਾਗਰ ਨੇ ਨੀਲਮ ਦੇਵੀ ਨੂੰ ਹਰਿਦੁਆਰ ਗੰਗਾ ਇਸ਼ਨਾਨ ਕਰਵਾਉਣ ਦੇ ਬਹਾਨੇ ਉਤਰਾਖੰਡ ਦੇ ਡਾਲੀਪੁਰ ਡੈਮ ’ਤੇ ਲਿਜਾ ਕੇ ਗਲਾ ਘੁੱਟ ਕੇ ਕਥਿਤ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ। ਸਾਗਰ ਨੇ ਫਰਕਪੁਰ ਥਾਣੇ ਵਿੱਚ 2 ਮਾਰਚ ਨੂੰ ਆਪਣੀ ਦਾਦੀ ਦੇ ਲਾਪਤਾ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਸਾਗਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਗੁਨਾਹ ਕਬੂਲ ਕਰ ਲਿਆ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਰਾਕੇਸ਼ ਦਾ ਆਪਣੀ ਮਾਂ ਨੀਲਮ ਨਾਲ ਜਾਇਦਾਦ ਕਾਰਨ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਮਾਂ ਨੇ ਪੁੱਤਰ ਨੂੰ ਘਰੋਂ ਕੱਢ ਦਿੱਤਾ ਸੀ। ਫਰਕਪੁਰ ਥਾਣਾ ਇੰਚਾਰਜ ਜਨਕ ਰਾਜ ਨੇ ਦੱਸਿਆ ਕਿ 2 ਮਾਰਚ ਨੂੰ ਪਿੰਡ ਸੁੱਢਲ ਵਾਸੀ ਸਾਗਰ ਨੇ ਆਪਣੀ ਦਾਦੀ ਨੀਲਮ ਦੇਵੀ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਥਾਣੇ ’ਚ ਦਰਜ ਕਰਵਾਈ ਸੀ। ਜਦੋਂ ਪੁਲੀਸ ਨੇ ਸਾਗਰ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਥਾਣੇ ਬੁਲਾਇਆ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲੀਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਸਾਗਰ ਨੇ ਦੱਸਿਆ ਕਿ ਉਸ ਦੇ ਪਿਤਾ ਰਾਕੇਸ਼ ਦਾ ਦਾਦੀ ਨੀਲਮ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਸੀ । ਉਸ ਦੇ ਪਿਤਾ ਨੂੰ ਸ਼ੱਕ ਸੀ ਕਿ ਪਿੰਡ ਦੀ ਜਾਇਦਾਦ ਵੇਚ ਕੇ ਉਸ ਦੀ ਦਾਦੀ ਉਸ ਨੂੰ ਕੁਝ ਨਹੀਂ ਦੇਵੇਗੀ । ਜਿਸ ’ਤੇ ਉਹ ਪਿੰਡ ਆ ਕੇ ਆਪਣੀ ਦਾਦੀ ਨੂੰ ਗੰਗਾ ’ਚ ਇਸ਼ਨਾਨ ਕਰਵਾਊਣ ਦੇ ਬਹਾਨੇ ਹਰਿਦੁਆਰ ਲੈ ਗਏ । ਇਸ ਦੌਰਾਨ ਉਹ ਉਤਰਾਖੰਡ ਦੇ ਡਾਲੀਪੁਰ ਡੈਮ ਨੇੜੇ ਕਾਰ ’ਚ ਲੈ ਗਏ ਅਤੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ । ਇਸ ਦੌਰਾਨ ਉੱਤਰਾਖੰਡ ਦੀ ਵਿਕਾਸਨਗਰ ਪੁਲੀਸ ਨੇ ਨਹਿਰ ’ਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਸੀ । ਉਸ ਦੀ ਪਛਾਣ ਨਾ ਹੋਣ ਕਾਰਨ ਪੁਲੀਸ ਨੇ ਉਸ ਦਾ ਸਸਕਾਰ ਕਰ ਦਿੱਤਾ । ਫਰਕਪੁਰ ਪੁਲੀਸ ਨੇ ਇਸ ਮਾਮਲੇ ’ਚ ਵਿਕਾਸਨਗਰ ਪੁਲੀਸ ਤੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×