ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਂ ਗੰਗਾ ਨੇ ਮੈਨੂੰ ਗੋਦ ਲਿਆ: ਮੋਦੀ

06:36 AM Jun 19, 2024 IST
ਕਿਸਾਨ ਸੰਮਾਨ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ। -ਫੋਟੋ: ਪੀਟੀਆਈ

ਵਾਰਾਨਸੀ, 18 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਸਦੀ ਹਲਕੇ ਵਾਰਾਨਸੀ ਦੀ ਫੇਰੀ ਦੌਰਾਨ ਕਿਹਾ ਕਿ ਇੰਜ ਜਾਪਦਾ ਹੈ ਕਿ ਮਾਂ ਗੰਗਾ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਹੈ। ਸ੍ਰੀ ਮੋਦੀ ਲਗਾਤਾਰ ਤੀਜੀ ਵਾਰ ਵਾਰਾਨਸੀ ਤੋਂ ਚੋਣ ਜਿੱਤੇ ਹਨ ਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਆਪਣੇ ਸੰਸਦੀ ਹਲਕੇ ਦੀ ਇਹ ਉਨ੍ਹਾਂ ਦੀ ਪਲੇਠੀ ਫੇਰੀ ਸੀ। ਸ੍ਰੀ ਮੋਦੀ ਪੀਐੱਮ ਕਿਸਾਨ ਸੰਮਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ 9.26 ਕਰੋੜ ਤੋਂ ਵੱਧ ਕਿਸਾਨਾਂ ਲਈ ਪੀਐੱਮ ਕਿਸਾਨ ਸੰਮਾਨ ਨਿਧੀ ਦੀ 20,000 ਕਰੋੜ ਰੁਪਏ ਦੀ 17ਵੀਂ ਕਿਸ਼ਤ ਜਾਰੀ ਕੀਤੀ।
ਸ੍ਰੀ ਮੋਦੀ ਨੇ ਕਿਹਾ, ‘‘ਵਾਰਾਨਸੀ ਦੇ ਲੋਕਾਂ ਨੇ ਮੈਨੂੰ ਤੀਜੀ ਵਾਰ ਨਾ ਸਿਰਫ਼ ਐੱਮਪੀ ਵਜੋਂ ਬਲਕਿ ਪ੍ਰਧਾਨ ਮੰਤਰੀ ਵਜੋਂ ਵੀ ਚੁਣਿਆ।’’ ਸ੍ਰੀ ਮੋਦੀ ਨੇ 2019 ਵਿਚ ਵਾਰਾਨਸੀ ਤੋਂ ਕਰੀਬ 4.18 ਲੱਖ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ ਜਦੋਂਕਿ ਐਤਕੀਂ ਇਹ ਫ਼ਰਕ ਘੱਟ ਕੇ 1,52,513 ਵੋਟਾਂ ਦਾ ਰਹਿ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੀਆ ਲੋਕ ਸਭਾ ਚੋਣਾਂ ਵਿਚ ਲੋਕਾਂ ਵੱਲੋਂ ਦਿੱਤਾ ਫ਼ਤਵਾ ਸੱਚਮੁਚ ਬੇਮਿਸਾਲ ਹੈ ਤੇ ਇਤਿਹਾਸ ਸਿਰਜਿਆ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਨਵੀਂ ਸਰਕਾਰ ਨੇ ਪਹਿਲਾ ਫੈਸਲਾ ਕਿਸਾਨਾਂ ਤੇ ਗਰੀਬਾਂ ਬਾਰੇ ਲਿਆ। ਉਨ੍ਹਾਂ ਕਿਹਾ, ‘‘ਮੈਂ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਤੇ ਗਰੀਬਾਂ ਨੂੰ ‘ਵਿਕਸਤ ਭਾਰਤ’ ਦੇ ਮਜ਼ਬੂਤ ਥੰਮ੍ਹ ਮੰਨਦਾ ਹਾਂ।’’
ਉੱਤਰ ਪ੍ਰਦੇਸ਼ ਦੇ ਸੰਸਦੀ ਹਲਕੇ ਤੋਂ ਆਪਣੀ ਮੁੜ ਚੋਣ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ, ‘‘ਬਾਬਾ ਵਿਸ਼ਵਨਾਥ ਤੇ ਮਾਂ ਗੰਗਾ ਦੇ ਆਸ਼ੀਰਵਾਦ, ਅਤੇ ਕਾਸ਼ੀ ਦੇ ਲੋਕਾਂ ਦੇ ਅਸੀਮ ਪਿਆਰ ਸਦਕਾ ਮੈਨੂੰ ਤੀਜੀ ਵਾਰ ਦੇਸ਼ ਦਾ ‘ਪ੍ਰਧਾਨ ਸੇਵਕ’ ਬਣਨ ਦਾ ਮਾਣ ਹਾਸਲ ਹੋਇਆ ਹੈ। ਹੁਣ ਤਾਂ ਇੰਜ ਲੱਗਦਾ ਹੈ ਜਿਵੇਂ ਮਾਂ ਗੰਗਾ ਨੇ ਵੀ ਮੈਨੂੰ ਗੋਦ ਲੈ ਲਿਆ ਹੈ ਤੇ ਮੈਂ ਇਥੋਂ ਦਾ ਹੋ ਗਿਆ ਹਾਂ।’’ ਉਨ੍ਹਾਂ ਕਿਹਾ ਕਿ ਜਮਹੂਰੀ ਮੁਲਕਾਂ ਵਿਚ ਸਰਕਾਰਾਂ ਦਾ ਲਗਾਤਾਰ ਤੀਜੇ ਕਾਰਜਕਾਲ ਲਈ ਚੁਣੇ ਜਾਣਾ ਬਹੁਤ ਅਸਾਧਾਰਨ ਹੈ ਪਰ ਭਾਰਤ ਦੇ ਲੋਕਾਂ ਨੇ ਇਹ ਕਰ ਦਿਖਾਇਆ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ 21ਵੀਂ ਸਦੀ ਦੇ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਵਿਚ ਖੇਤੀਬਾੜੀ ਦੀ ਅਹਿਮ ਭੂਮਿਕਾ ਰਹੇਗੀ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਲਈ ਤਿੰਨ ਕਰੋੜ ਤੋਂ ਵੱਧ ਘਰ ਬਣਾਉਣ ਜਾਂ ਪੀਐੱਮ ਕਿਸਾਨ ਸੰਮਾਨ ਸਕੀਮ ਦਾ ਘੇਰਾ ਦੇਸ਼ ਭਰ ਵਿਚ ਵਧਾਉਣ ਜਿਹੇ ਫੈਸਲਿਆਂ ਨਾਲ ਕਈਆਂ ਦੀ ਮਦਦ ਹੋਵੇਗੀ। ਸ੍ਰੀ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਵੱਡਾ ਭਰੋਸਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਉਨ੍ਹਾਂ ਨੂੰ ਲਗਾਤਾਰ ਸਖ਼ਤ ਮਿਹਨਤ ਕਰਨ ਤੇ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਦਿਨ ਰਾਤ ਕੰਮ ਕਰਾਂਗਾ। ਮੈਂ ਤੁਹਾਡੇ ਸੁਫ਼ਨਿਆਂ ਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਾਂਗਾ।’’ ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਮ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ ਤੇ ਗੰਗਾ ਆਰਤੀ ਵਿੱਚ ਹਿੱਸਾ ਲਿਆ। -ਪੀਟੀਆਈ

Advertisement

ਵਾਰਾਨਸੀ ਵਿੱਚ ਦਸ਼ਵਮੇਧ ਘਾਟ ’ਤੇ ਗੰਗਾ ਆਰਤੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਏਐੱਨਆਈ

ਮੋਦੀ ਕਿਸਾਨਾਂ ਨੂੰ ‘ਪ੍ਰਸਾਦ’ ਨਹੀਂ ਵੰਡ ਰਹੇ, ਇਹ ਉਨ੍ਹਾਂ ਦਾ ਅਧਿਕਾਰ ਹੈ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਪੀਐੱਮ ਕਿਸਾਨ ਸੰਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਬਾਰ ਬਾਰ ਉਹੀ ਸੁਰਖੀਆਂ ਚਲਾਉਣ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਕਿਹਾ ਕਿ ਇਹ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਕੋਈ ‘ਪ੍ਰਸਾਦ’ ਨਹੀਂ ਬਲਕਿ ਇਹ ਉਨ੍ਹਾਂ ਦਾ ਕਾਨੂੰਨੀ ਹੱਕ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਇਕ ਤਿਹਾਈ ਪ੍ਰਧਾਨ ਮੰਤਰੀ’ ਨੇ ਜਿਵੇਂ ਹੀ 9 ਜੂਨ ਨੂੰ ਕਾਰਜ ਭਾਰ ਸੰਭਾਲਿਆ ਤਾਂ ਹੈੱਡਲਾਈਨ ਆਈ ਕਿ ਸ੍ਰੀ ਮੋਦੀ ਜਿਸ ਪਹਿਲੀ ਫਾਈਲ ’ਤੇ ਸਹੀ ਪਾਉਣਗੇ ਉਹ ਪੀਐੱਮ-ਕਿਸਾਨ ਦੀ 17ਵੀਂ ਕਿਸ਼ਤ ਦੀ ਰਿਲੀਜ਼ ਬਾਰੇ ਹੈ। ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅੱਜ ਮੁੜ ਸੁਰਖੀ ਆਈ ਕਿ ‘ਇਕ ਤਿਹਾਈ’ ਪ੍ਰਧਾਨ ਮੰਤਰੀ ਪੀਐੱਮ ਕਿਸਾਨ ਦੀ 17ਵੀਂ ਕਿਸ਼ਤ ਜਾਰੀ ਕਰਨਗੇ। ਸੁਰਖੀਆਂ ਨੂੰ ਇੰਜ ਰੀਸਾਈਕਲ ਕੀਤਾ ਜਾਂਦਾ ਹੈ। ਨਾਨ-ਬਾਇਓਲੋਜੀਕਲ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਕੋਈ ਪ੍ਰਸਾਦ ਨਹੀਂ ਵੰਡ ਰਹੇ। ਇਹ ਉਨ੍ਹਾਂ ਦਾ ਕਾਨੂੰਨੀ ਅਧਿਕਾਰ ਹੈ ਤੇ ਉਹ ਇਸ ਦੇ ਹੱਕਦਾਰ ਹਨ।’’ ਰਮੇਸ਼ ਨੇ ਲੋਕ ਸਭਾ ਚੋਣਾਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਲੇਠੀ ਵਾਰਾਨਸੀ ਫੇਰੀ ਦੇ ਹਵਾਲੇ ਨਾਲ ਕਿਹਾ ਕਿ ਵਾਰਾਨਸੀ ਦੇ ਲੋਕਾਂ ਨੇ ਐਤਕੀਂ ਸ੍ਰੀ ਮੋਦੀ ਖ਼ਿਲਾਫ਼ ਬੇਭਰੋਸਗੀ ਦਾ ਵੋਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਚੋਣ ਨਤੀਜੇ ਵਾਲੇ ਦਿਨ ਕਈ ਗੇੜਾਂ ਦੀ ਗਿਣਤੀ ਵਿਚ ਪੱਛੜਨ ਮਗਰੋਂ ਕਾਂਗਰਸ ਦੇ ਆਪਣੇ ਵਿਰੋਧੀ ਉਮੀਦਵਾਰ ਕੋਲੋਂ ਮਸਾਂ ਹੀ ਅੱਗੇ ਲੰਘ ਸਕੇ। ਰਮੇਸ਼ ਨੇ ਪ੍ਰਧਾਨ ਮੰਤਰੀ ਅੱਗੇ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਨੌਂ ਸਵਾਲ ਰੱਖੇ ਤੇ ਪੁੱਛਿਆ ਕਿ ਇਨ੍ਹਾਂ ਵੱਲ ਹੁਣ ਤੱਕ ਮੁਖਾਤਿਬ ਕਿਉਂ ਨਹੀਂ ਹੋਇਆ ਗਿਆ। ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਗੰਗਾ ‘ਪਹਿਲਾਂ ਨਾਲੋਂ ਵੀ ਗੰਦੀ’ ਕਿਉਂ ਹੈ ਜਦੋਂਕਿ ਨਮਾਮੀ ਗੰਗੇ ਪ੍ਰਾਜੈਕਟ ਤਹਿਤ 20,000 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਰਮੇਸ਼ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵਾਰਾਨਸੀ ਹਲਕੇ ਤੋਂ 33 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਿਉਂ ਕੀਤੇ ਗਏੇੇ। -ਪੀਟੀਆਈ

Advertisement
Advertisement