ਮੋਜ਼ਮਬੀਕ ’ਚ ਕਿਸ਼ਤੀ ਡੁੱਬਣ ਕਾਰਨ 90 ਤੋਂ ਵੱਧ ਮੌਤਾਂ, ਮਰਨ ਵਾਲਿਆਂ ’ਚ ਬਹੁਤੇ ਬੱਚੇ
11:44 AM Apr 08, 2024 IST
ਹਰਾਰੇ, 8 ਅਪਰੈਲ
ਮੋਜ਼ਮਬੀਕ ਦੇ ਉੱਤਰੀ ਤੱਟ ਨੇੜੇ ਕਿਸ਼ਤੀ ਡੁੱਬਣ ਨਾਲ ਬੱਚਿਆਂ ਸਮੇਤ 90 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਕਿਸ਼ਤੀ ਵਿੱਚ 130 ਵਿਅਕਤੀ ਸਵਾਰ ਸਨ ਅਤੇ ਡੁੱਬਣ ਵਾਲਿਆਂ ਵਿੱਚੋਂ ਬਹੁਤੇ ਬੱਚੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਸ਼ਤੀ ਦੇਸ਼ ਦੇ ਉੱਤਰ ਵਿੱਚ ਨਾਮਪੁਲਾ ਸੂਬੇ ਵਿੱਚ ਲੁੰਗਾ ਅਤੇ ਮੋਜ਼ਾਮਬੀਕ ਦੇ ਟਾਪੂ ਦੇ ਵਿਚਕਾਰ ਚੱਲ ਰਹੀ ਸੀ, ਜਦੋਂ ਇਹ ਪਲਟ ਗਈ। ਖਬਰਾਂ ਨੇ ਨਾਮਪੁਲਾ ਵਿੱਚ ਕਥਿਤ ਹੈਜ਼ਾ ਫੈਲਣ ਬਾਰੇ ਗਲਤ ਜਾਣਕਾਰੀ ਕਾਰਨ ਲੋਕ ਘਬਰਾ ਗਏ ਅਤੇ ਕਿਸ਼ਤੀ ਵਿੱਚ ਸਵਾਰ ਹੋ ਕੇ ਇਲਾਕੇ ’ਚੋ ਭੱਜਣ ਲੱਗੇ।
Advertisement
Advertisement