For the best experience, open
https://m.punjabitribuneonline.com
on your mobile browser.
Advertisement

ਨੂਹ ਹਿੰਸਾ ਮਾਮਲੇ ’ਚ ਮੋਨੂੰ ਮਾਨੇਸਰ ਨੂੰ ਜ਼ਮਾਨਤ

09:42 PM Oct 16, 2023 IST
ਨੂਹ ਹਿੰਸਾ ਮਾਮਲੇ ’ਚ ਮੋਨੂੰ ਮਾਨੇਸਰ ਨੂੰ ਜ਼ਮਾਨਤ
Advertisement

ਨੂਹ, 16 ਅਕਤੂਬਰ
ਇਥੋਂ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਨੂਹ ਹਿੰਸਾ ਮਾਮਲੇ 'ਚ ਗਊ ਰੱਖਿਅਕ ਮੋਨੂੰ ਮਾਨੇਸਰ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੇ ਵਕੀਲ ਕੁਲਭੂਸ਼ਣ ਭਾਰਦਵਾਜ ਨੇ ਕਿਹਾ, ''ਮੋਨੂੰ ਮਾਨੇਸਰ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਸ ਨੇ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰੇ ਹਨ।’’ ਭਾਰਦਵਾਜ ਨੇ ਦੱਸਿਆ ਕਿ ਨੂਹ ਦੇ ਪਹਿਲੇ ਦਰਜੇ ਦੇ ਜੁਡੀਸ਼ਲ ਮੈਜਿਸਟ੍ਰੇਟ ਅਮਿਤ ਕੁਮਾਰ ਵਰਮਾ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਮਾਨੇਸਰ, ਹਾਲਾਂਕਿ, ਗੁਰੂਗ੍ਰਾਮ ਦੇ ਪਟੌਦੀ ਵਿੱਚ ਇੱਕ ਹੋਰ ਮਾਮਲੇ ਵਿੱਚ ਅਜੇ ਵੀ ਨਿਆਂਇਕ ਹਿਰਾਸਤ ਵਿੱਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੂਹ ਹਿੰਸਾ ਮਾਮਲੇ 'ਚ ਉਸ ਨੂੰ 12 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Advertisement
Author Image

Advertisement