ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਭਰ ਵਿੱਚ ਮੌਨਸੂਨ ਨੇ ਦਿੱਤੀ ਦਸਤਕ

07:37 AM Jul 03, 2024 IST
ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਜ਼ੀਰਕਪੁਰ ਵਿੱਚ ਮੰਗਲਵਾਰ ਨੂੰ ਪਏ ਮੀਂਹ ਮਗਰੋਂ ਸੜਕ ’ਤੇ ਭਰੇ ਪਾਣੀ ਵਿੱਚੋਂ ਨਿਕਲ ਰਹੇ ਵਾਹਨ। -ਫੋਟੋ: ਰਵੀ ਕੁਮਾਰ

* ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

Advertisement

ਆਤਿਸ਼ ਗੁਪਤਾ
ਚੰਡੀਗੜ੍ਹ, 2 ਜੁਲਾਈ
ਪੰਜਾਬ ਵਿੱਚ ਅੱਜ ਸਵੇਰੇ ਮੀਂਹ ਦੇ ਨਾਲ ਮੌਨਸੂਨ ਨੇ ਸੂਬੇ ਭਰ ਵਿੱਚ ਦਸਤਕ ਦੇ ਦਿੱਤੀ ਹੈ। ਅੱਜ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਦੁਪਹਿਰ ਸਮੇਂ ਧੁੱਪ ਹੋਣ ਕਾਰਨ ਗਰਮੀ ਵਿੱਚ ਹੁੰਮਸ ਵਧ ਗਈ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਮਾਲਵਾ ਖਿੱਤੇ ਵਿੱਚ ਹਲਕਾ ਅਤੇ ਪੁਆਧੀ ਇਲਾਕੇ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ਭਰ ਵਿੱਚ 3 ਜੁਲਾਈ ਨੂੰ ਵੀ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸਵੇਰ ਸਮੇਂ ਗੁਰਦਾਸਪੁਰ ਤੇ ਬਠਿੰਡਾ ਇਲਾਕੇ ਵਿੱਚ ਮੱਧਮ ਮੀਂਹ ਪਿਆ। ਮਗਰੋਂ ਚੰਡੀਗੜ੍ਹ, ਲੁਧਿਆਣਾ, ਮੁਹਾਲੀ, ਰੋਪੜ ਤੇ ਹੋਰ ਆਲੇ-ਦੁਆਲੇ ਇਲਾਕੇ ਵਿੱਚ ਭਾਰੀ ਮੀਂਹ ਪਿਆ। ਮੀਂਹ ਪੈਣ ਕਰਕੇ ਚੰਡੀਗੜ੍ਹ, ਮੁਹਾਲੀ ਤੇ ਰੂਪਨਗਰ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਇਸ ਦੇ ਨਾਲ ਹੀ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਵੀ ਪਾਣੀ ਖੜ੍ਹਾ ਹੋ ਗਿਆ। ਸੜਕਾਂ ’ਤੇ ਪਾਣੀ ਖੜ੍ਹਨ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 28.3 ਐੱਮਐੱਮ, ਮੁਹਾਲੀ ਵਿੱਚ 21.5 , ਰੂਪਨਗਰ ਵਿੱਚ 15.5, ਬਠਿੰਡਾ ਵਿੱਚ 4, ਗੁਰਦਾਸਪੁਰ ਵਿੱਚ 4.7, ਲੁਧਿਆਣਾ ਵਿੱਚ 9.6, ਅੰਮ੍ਰਿਤਸਰ ਵਿੱਚ 0.4 ਐੱਮਐੱਮ ਮੀਂਹ ਪਿਆ ਹੈ। ਸਵੇਰ ਸਮੇਂ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਵੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 36 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 39.4, ਲੁਧਿਆਣਾ ਵਿੱਚ 37.4, ਪਟਿਆਲਾ ਵਿੱਚ 37.2, ਪਠਾਨਕੋਟ ਵਿੱਚ 37.8, ਬਠਿੰਡਾ ਏਅਰਪੋਰਟ ’ਤੇ 41.7, ਫਰੀਦਕੋਟ ਵਿੱਚ 38.5, ਗੁਰਦਾਸਪੁਰ ਵਿੱਚ 37.5, ਨਵਾਂ ਸ਼ਹਿਰ ਵਿੱਚ 34, ਬਰਨਾਲਾ ਵਿੱਚ 36.5, ਫਰੀਦਕੋਟ ਵਿੱਚ 42.3, ਫ਼ਤਹਿਗੜ੍ਹ ਸਾਹਿਬ ਵਿੱਚ 36, ਫਿਰੋਜ਼ਪੁਰ ਵਿੱਚ 42.6, ਜਲੰਧਰ ਵਿੱਚ 37.4, ਮੋਗਾ ਵਿੱਚ 37.7, ਮੁਹਾਲੀ ਵਿੱਚ 35.4, ਰੂਪਨਗਰ ਵਿੱਚ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਬਿਜਲੀ ਦੀ ਮੰਗ 15500 ਮੈਗਾਵਾਟ ’ਤੇ ਪੁੱਜੀ

ਪੰਜਾਬ ਵਿੱਚ ਮੌਨਸੂਨ ਦੀ ਆਮਦ ਦੇ ਨਾਲ ਹੀ ਸਵੇਰ ਸਮੇਂ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਮੀਂਹ ਪੈਣ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਜ਼ਰੂਰ ਮਿਲੀ, ਪਰ ਬਿਜਲੀ ਦੀ ਮੰਗ ਵਿੱਚ ਕੋਈ ਕਟੌਤੀ ਨਹੀਂ ਹੋਈ। ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 15500 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ ਅੱਜ ਦੇ ਹੀ ਦਿਨ 14200 ਮੈਗਾਵਾਟ ਦੇ ਕਰੀਬ ਦਰਜ ਕੀਤੀ ਗਈ ਸੀ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਕੁੱਝ ਹਿੱਸੇ ਵਿੱਚ ਮੀਂਹ ਪਿਆ ਹੈ, ਜਦੋਂਕਿ ਸੂਬੇ ਭਰ ਵਿੱਚ ਮੀਂਹ ਪੈਣ ’ਤੇ ਹੀ ਬਿਜਲੀ ਦੀ ਮੰਗ ਵਿੱਚ ਕਟੌਤੀ ਹੋਵੇਗੀ।

Advertisement

Advertisement
Advertisement