ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਨਸੂਨ: ਪਹਿਲੇ ਹਫ਼ਤੇ ਪਠਾਨਕੋਟ ਤੇ ਮਾਨਸਾ ’ਚ ਪਿਆ ਜ਼ੋਰਦਾਰ ਮੀਂਹ

08:17 AM Jul 08, 2024 IST
ਖਰੜ ਦੀ ਸੰਤੇ ਮਾਜਰਾ ਕਲੋਨੀ ਵਿੱਚ ਮੀਂਹ ਪੈਣ ਮਗਰੋਂ ਸੜਕ ’ਤੇ ਖੜ੍ਹੇ ਪਾਣੀ ’ਚੋਂ ਲੰਘਦੇ ਹੋਏ ਲੋਕ। -ਫੋਟੋ: ਵਿੱਕੀ ਘਾਰੂ

ਆਤਿਸ਼ ਗੁਪਤਾ
ਚੰਡੀਗੜ੍ਹ, 7 ਜੁਲਾਈ
ਪੰਜਾਬ ਵਿੱਚ ਮੌਨਸੂਨ ਦੇ ਦਸਤਕ ਦੇਣ ਨਾਲ ਸੂਬੇ ਦੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਸੂਬੇ ਵਿੱਚ ਅੱਜ ਵੀ ਇੱਕ-ਦੋ ਥਾਵਾਂ ’ਤੇ ਕਿਣ-ਮਿਣ ਹੋਈ। ਮੌਸਮ ਵਿਭਾਗ ਤੋੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੌਨਸੂਨ ਦੇ ਪਹਿਲੇ ਹਫ਼ਤੇ ਇੰਦਰ ਦੇਵਤਾ ਪਠਾਨਕੋਟ ਤੇ ਮਾਨਸਾ ਜ਼ਿਲ੍ਹੇ ’ਤੇ ਸਭ ਤੋਂ ਵੱਧ ਮਿਹਰਬਾਨ ਰਿਹਾ ਹੈ। ਸੂਬੇ ਵਿਚਲੇ ਇਨ੍ਹਾਂ ਦੋਵੇਂ ਸ਼ਹਿਰਾਂ ਵਿੱਚ ਸਭ ਤੋਂ ਵੱਧ ਮੀਂਹ ਪਿਆ। ਪਠਾਨਕੋਟ ਵਿੱਚ 101.1 ਐੱਮਐੱਮ ਮੀਂਹ ਪਿਆ ਜੋ ਕਿ ਆਮ ਨਾਲੋਂ 93 ਫ਼ੀਸਦ ਵੱਧ ਹੈ। ਇਸੇ ਤਰ੍ਹਾਂ ਮਾਨਸਾ ਵਿੱਚ ਪਿਆ 98.6 ਐੱਮਐੱਮ ਮੀਂਹ ਆਮ ਨਾਲੋਂ 625 ਫ਼ੀਸਦ ਵੱਧ ਹੈ। ਮੌਸਮ ਵਿਗਿਆਨੀਆਂ ਅਨੁਸਾਰ ਮਾਨਸਾ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਆਮ ਤੌਰ ’ਤੇ 13.6 ਐੱਮਐੱਮ ਮੀਂਹ ਪੈਂਦਾ ਹੈ। ਉਧਰ ਫਿਰੋਜ਼ਪੁਰ ਅਤੇ ਮੋਗਾ ਵਿੱਚ ਸਭ ਤੋਂ ਘੱਟ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਨੇ ਇਸ ਵਰ੍ਹੇ ਮੌਨਸੂਨ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਗਲੇ ਤਿੰਨ-ਚਾਰ ਦਿਨ ਕੁਝ ਥਾਵਾਂ ’ਤੇ ਹਲਕਾ ਮੀਂਹ ਪਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਕਈ ਥਾਵਾਂ ’ਤੇ ਅਜੇ ਵੀ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਨਸੂਨ ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਵਿੱਚ 47.8 ਐੱਮਐੱਮ, ਬਰਨਾਲਾ ਵਿੱਚ 60.2 ਐੱਮਐੱਮ, ਬਠਿੰਡਾ ਵਿੱਚ 19.3, ਫਰੀਦਕੋਟ ਵਿੱਚ 39.3, ਫਤਹਿਗੜ੍ਹ ਸਾਹਿਬ ਵਿੱਚ 27.4, ਫਾਜ਼ਿਲਕਾ ਵਿੱਚ 22.2, ਫਿਰੋਜ਼ਪੁਰ ਵਿੱਚ 2.3, ਗੁਰਦਾਸਪੁਰ 89.1, ਹੁਸ਼ਿਆਰਪੁਰ ਵਿੱਚ 27.9, ਜਲੰਧਰ ਵਿੱਚ 67.6, ਕਪੂਰਥਲਾ ਵਿੱਚ 26.9, ਲੁਧਿਆਣਾ ਵਿੱਚ 59.5, ਮੋਗਾ ਵਿੱਚ 9.9, ਮੁਕਤਸਰ ਸਾਹਿਬ ਵਿੱਚ 50.2, ਪਟਿਆਲਾ ਵਿੱਚ 33, ਰੂੁਪਨਗਰ ਵਿੱਚ 48.2, ਸੰਗਰੂਰ ਵਿੱਚ 36.2, ਮੁਹਾਲੀ ਵਿੱਚ 56.8, ਨਵਾਂ ਸ਼ਹਿਰ ਵਿੱਚ 38.5, ਤਰਨ ਤਾਰਨ ਵਿੱਚ 48.5 ਐੱਮਐੱਮ ਮੀਂਹ ਪਿਆ।

Advertisement

Advertisement