ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੜੀਸਾ ’ਚ ਮੋਹਨ ਮਾਝੀ ਨੇ ਚੁੱਕੀ ਸਹੁੰ

06:53 AM Jun 13, 2024 IST
ਮੋਹਨ ਚਰਨ ਮਾਝੀ ਉੜੀਸਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਂਦੇ ਹੋਏ। -ਫੋਟੋ: ਪੀਟੀਆਈ

ਭੁਬਨੇਸ਼ਵਰ, 12 ਜੂਨ
ਚਾਰ ਵਾਰ ਦੇ ਵਿਧਾਇਕ ਅਤੇ ਕਬਾਇਲੀ ਆਗੂ ਮੋਹਨ ਚਰਨ ਮਾਝੀ ਨੇ ਅੱਜ ਉੜੀਸਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ। ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀ ਅਤੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ। ਸਮਾਗਮ ’ਚ ਬੀਜੇਡੀ ਮੁਖੀ ਨਵੀਨ ਪਟਨਾਇਕ ਵੀ ਮੌਜੂਦ ਸਨ।
ਇਹ ਪਹਿਲੀ ਵਾਰ ਹੈ ਜਦੋਂ ਉੜੀਸਾ ’ਚ ਭਾਜਪਾ ਦਾ ਮੁੱਖ ਮੰਤਰੀ ਬਣਿਆ ਹੈ। ਭਾਜਪਾ ਦੇ ਸੀਨੀਅਰ ਆਗੂਆਂ ਕੇਵੀ ਸਿੰਘ ਦਿਓ ਅਤੇ ਪ੍ਰਵਾਤੀ ਪਰੀਦਾ ਨੇ ਉਪ ਮੁੱਖ ਮਤਰੀ ਵਜੋਂ ਹਲਫ਼ ਲਿਆ ਹੈ। ਰਾਜਪਾਲ ਰਘੂਬਰ ਦਾਸ ਨੇ ਇਥੋਂ ਦੇ ਜਨਤਾ ਮੈਦਾਨ ’ਚ ਮਾਝੀ ਅਤੇ ਮੰਤਰੀ ਮੰਡਲ ਦੇ ਹੋਰ ਮੈਂਬਰਾਂ ਨੂੰ ਸਹੁੰ ਚੁਕਾਈ। ਕੈਬਨਿਟ ਮੰਤਰੀਆਂ ਵਜੋਂ ਸੁਰੇਸ਼ ਪੁਜਾਰੀ, ਰਵੀਨਰਾਇਣ ਨਾਇਕ, ਨਿਤਿਆਨੰਦ ਗੌਂਡ, ਕ੍ਰਿਸ਼ਨ ਚੰਦਰ ਪਾਤਰਾ, ਪ੍ਰਿਥਵੀਰਾਜ ਹਰੀਚੰਦਨ, ਮੁਕੇਸ਼ ਮਹਾਲਿੰਗ, ਵਿਭੂਤੀ ਭੂਸ਼ਣ ਜੇਨਾ ਅਤੇ ਕ੍ਰਿਸ਼ਨ ਚੰਦਰ ਮੋਹਪਾਤਰਾ ਨੇ ਹਲਫ਼ ਲਿਆ। ਇਸੇ ਤਰ੍ਹਾਂ ਗਣੇਸ਼ ਰਾਮ ਸਿੰਘ ਖੂੰਟੀਆ, ਸੂਰਿਅਵੰਸ਼ੀ ਸੂਰਜ, ਪ੍ਰਦੀਪ ਬਾਲਾਸਨੰਤਾ, ਗੋਕੁਲ ਨੰਦ ਮਲਿਕ ਅਤੇ ਸੰਪਦ ਕੁਮਾਰ ਸਵੈਨ ਨੇ ਰਾਜ ਮੰਤਰੀ (ਸੁਤੰਤਰ) ਵਜੋਂ ਸਹੁੰ ਚੁੱਕੀ।
ਭਾਜਪਾ ਨੇ ਉੜੀਸਾ ’ਚ ਬੀਜੇਡੀ ਦੇ 24 ਸਾਲ ਦੇ ਰਾਜ ਨੂੰ ਖ਼ਤਮ ਕਰਦਿਆਂ ਪਹਿਲੀ ਵਾਰ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਭਾਜਪਾ ਨੂੰ 147 ਮੈਂਬਰੀ ਵਿਧਾਨ ਸਭਾ ’ਚ 78 ਸੀਟਾਂ ’ਤੇ ਜਿੱਤ ਮਿਲੀ ਹੈੈ। ਸਮਾਗਮ ’ਚ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਜੇਪੀ ਨੱਢਾ, ਅਮਿਤ ਸ਼ਾਹ, ਰਾਜਨਾਥ ਸਿੰਘ, ਭੁਪੇਂਦਰ ਯਾਦਵ, ਧਰਮੇਂਦਰ ਪ੍ਰਧਾਨ ਅਤੇ ਹੋਰ ਆਗੂ ਹਾਜ਼ਰ ਸਨ।
ਭਾਜਪਾ ਰਾਜ ਵਾਲੇ ਉੱਤਰ ਪ੍ਰਦੇਸ਼, ਗੋਆ, ਰਾਜਸਥਾਨ, ਮੱਧ ਪ੍ਰਦੇਸ਼, ਅਸਾਮ, ਗੁਜਰਾਤ, ਛੱਤੀਸਗੜ੍ਹ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਵੀ ਹਲਫ਼ਦਾਰੀ ਸਮਾਗਮ ’ਚ ਮੌਜੂਦ ਰਹੇ। -ਪੀਟੀਆਈ

Advertisement

ਉੜੀਸਾ ’ਚ ਭਾਜਪਾ ਸਰਕਾਰ ਰਿਕਾਰਡ ਵਿਕਾਸ ਕਰਵਾਏਗੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਦਾਸ ਨੂੰ ਵਧਾਈ ਦਿੰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ: ਉੜੀਸਾ ’ਚ ਭਾਜਪਾ ਦੀ ਪਹਿਲੀ ਸਰਕਾਰ ਦੇ ਸਹੁੰ ਚੁੱਕਣ ਨੂੰ ਇਤਿਹਾਸਕ ਪਲ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਜਤਾਈ ਕਿ ਉਹ ਸੂਬੇ ’ਚ ਰਿਕਾਰਡ ਵਿਕਾਸ ਕਰਵਾਏਗੀ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਇਹ ਉੜੀਸਾ ’ਚ ਇਤਿਹਾਸਕ ਦਿਨ ਹੈ ਅਤੇ ਉਥੋਂ ਦੇ ਭੈਣਾਂ ਤੇ ਭਰਾਵਾਂ ਦੇ ਆਸ਼ੀਰਵਾਦ ਨਾਲ ਭਾਜਪਾ ਨੇ ਸੂਬੇ ’ਚ ਪਹਿਲੀ ਵਾਰ ਸਰਕਾਰ ਬਣਾਈ ਹੈ। ਮੋਦੀ ਨੇ ਕਿਹਾ ਕਿ ਮਹਾਪ੍ਰਭੂ ਜਗਨਨਾਥ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਟੀਮ ਉੜੀਸਾ ਦਾ ਰਿਕਾਰਡ ਵਿਕਾਸ ਕਰਕੇ ਲੋਕਾਂ ਦਾ ਜੀਵਨ ਸੁਧਾਰੇਗੀ। -ਪੀਟੀਆਈ

 

Advertisement

Advertisement