Mohammed Shami ਇੰਗਲੈਂਡ ਖਿਲਾਫ਼ ਟੀ-20 ਲੜੀ ਲਈ ਮੁਹੰਮਦ ਸ਼ਾਮੀ ਦੀ ਭਾਰਤੀ ਟੀਮ ’ਚ ਵਾਪਸੀ
08:44 PM Jan 11, 2025 IST
ਮੁੰਬਈ, 11 ਜਨਵਰੀ
ਤੇਜ਼ ਗੇਂਦਬਾਜ਼ ਮੁਹੰਮਦ ਸ਼ਾਮੀ ਨੂੰ ਇੰਗਲੈਂਡ ਖਿਲਾਫ਼ ਅਗਾਮੀ ਪੰਜ ਮੈਚਾਂ ਦੀ ਟੀ-20 ਲੜੀ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸ਼ਾਮੀ ਦੀ 14 ਮਹੀਨਿਆਂ ਬਾਅਦ ਭਾਰਤੀ ਟੀਮ ਵਿਚ ਵਾਪਸੀ ਹੋਈ ਹੈ। ਕੋਲਕਾਤਾ ਵਿਚ 22 ਜਨਵਰੀ ਤੋਂ ਸ਼ੁਰੂ ਹੋ ਰਹੀ ਟੀ-20 ਲੜੀ ਲਈ ਸੂਰਿਆਕੁਮਾਰ ਯਾਦਵ ਕਪਤਾਨ ਹੋਣਗੇ। ਟੀਮ ਦੇ ਬਾਕੀ ਮੈਂਬਰਾਂ ਵਿਚ ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਿਆ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ (ਉਪ ਕਪਤਾਨ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ (ਵਿਕਟ ਕੀਪਰ) ਸ਼ਾਮਲ ਹਨ। -ਪੀਟੀਆਈ
Advertisement
Advertisement