For the best experience, open
https://m.punjabitribuneonline.com
on your mobile browser.
Advertisement

ਸਾਢੇ ਪੰਜ ਮਹੀਨਿਆਂ ਬਾਅਦ ਅੱਜ ਹੋਵੇਗੀ ਮੁਹਾਲੀ ਨਿਗਮ ਦੀ ਮੀਟਿੰਗ

06:33 AM Aug 22, 2024 IST
ਸਾਢੇ ਪੰਜ ਮਹੀਨਿਆਂ ਬਾਅਦ ਅੱਜ ਹੋਵੇਗੀ ਮੁਹਾਲੀ ਨਿਗਮ ਦੀ ਮੀਟਿੰਗ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 21 ਅਗਸਤ
ਮੁਹਾਲੀ ਸ਼ਹਿਰ ਵਾਸੀਆਂ ਨੂੰ ਵਿਕਾਸ ਦੀ ਗੱਡੀ ਮੁੜ ਲੀਹ ’ਤੇ ਆਉਣ, ਤਹਿਬਾਜ਼ਾਰੀ ਸ਼ਾਖਾ ਅਤੇ ਦਫ਼ਤਰੀ ਅਮਲੇ ਦੇ ਕੰਮ ਹੋਣ ਦੀ ਆਸ ਬੱਝ ਗਈ ਹੈ। ਕਰੀਬ ਸਾਢੇ ਪੰਜ ਮਹੀਨਿਆਂ ਬਾਅਦ ਭਲਕੇ 22 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਨਿਗਮ ਦੀ ਸਾਧਾਰਨ ਮੀਟਿੰਗ ਤੇ ਸਾਲਾਨਾ ਬਜਟ ਮੀਟਿੰਗ ਪਹਿਲੀ ਮਾਰਚ ਨੂੰ ਹੋਈ ਸੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਸਬੰਧੀ ਸਾਰੇ ਕੌਂਸਲਰਾਂ ਨੂੰ ਏਜੰਡਾ ਭੇਜ ਦਿੱਤਾ ਗਿਆ ਹੈ।
ਮੀਟਿੰਗ ਵਿੱਚ ਸਮਗੌਲੀ ਵਿੱਚ ਲਗਾਏ ਜਾਣ ਵਾਲੇ ਵੇਸਟ ਟੂ ਸੀਬੀਜੀ ਪਲਾਂਟ ਲਈ ਟੈਂਡਰ ਕਾਲ ਕਰਨ, ਆਰਐਮਸੀ ਪੁਆਇੰਟਾਂ ਤੋਂ ਕੂੜਾ ਚੁੱਕ ਕੇ ਪ੍ਰਾਸੈੱਸ ਕਰਵਾਉਣ ਦਾ ਠੇਕਾ ਦੇਣ, ਨਗਰ ਨਿਗਮ ਦੇ ਵੱਖ-ਵੱਖ ਕੰਮਾਂ ਖ਼ਾਸ ਕਰਕੇ ਨਾਜਾਇਜ਼ ਕਬਜ਼ੇ ਹਟਾਉਣ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਲੋੜੀਂਦੀ ਪੁਲੀਸ ਫੋਰਸ ਦੀ ਸਮੱਸਿਆ ਦੇ ਪੱਕੇ ਹੱਲ ਲਈ ਮੁਹਾਲੀ ਨਿਗਮ ਵੱਲੋਂ ਇੱਕ ਸਬ-ਇੰਸਪੈਕਟਰ, ਇੱਕ ਹੌਲਦਾਰ ਅਤੇ ਅੱਠ ਸਿਪਾਹੀ ਭਰਤੀ ਕਰਨ ਲਈ ਅਸਾਮੀਆਂ ਦੀ ਸਿਰਜਣਾ ਕਰਨ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਫਾਇਰ ਵਿਭਾਗ ਲਈ ਨਵੀਂ ਮਸ਼ੀਨਰੀ ਦੀ ਖ਼ਰੀਦ ਕਰਨ, ਸਫ਼ਾਈ ਸੇਵਕਾਂ ਅਤੇ ਸਫ਼ਾਈ ਮੇਟਾਂ ਨੂੰ 500 ਰੁਪਏ ਮਹੀਨਾ ਸਪੈਸ਼ਲ ਭੱਤਾ ਦੇਣ, ਹੱਡਾ-ਰੋੜੀ ਦਾ ਕੰਮ ਨਵੇਂ ਸਿਰਿਓਂ ਠੇਕਾ ਦੇਣ, ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ ਚੰਡੀਗੜ੍ਹ ਦੇ ਡੀਸੀ ਰੇਟ ਦੇ ਬਰਾਬਰ ਕਰਨ ਸਣੇ ਦਫ਼ਤਰੀ ਮੁਲਾਜ਼ਮਾਂ ਨਾਲ ਸਬੰਧਤ ਮਤੇ ਹਾਊਸ ਵਿੱਚ ਪੇਸ਼ ਕੀਤੇ ਜਾਣਗੇ।

Advertisement

Advertisement
Advertisement
Author Image

Advertisement