ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ: ਘਰ ਵਿੱਚ ਦਾਖਲ ਹੋ ਕੇ ਬਜ਼ੁਰਗ ਨੂੰ ਗੋਲੀਆਂ ਮਾਰੀਆਂ

07:48 AM Jul 17, 2023 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਜੁਲਾਈ
ਸ਼ਹਿਰ ਵਿੱਚ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਅੱਜ ਦਨਿ-ਦਿਹਾੜੇ ਚਾਰ ਨੌਜਵਾਨਾਂ ਨੇ ਇਕ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸੰਤੋਖ ਸਿੰਘ (60) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰੇ ਲਗਪਗ 12.15 ਵਜੇ ਵਾਪਰੀ ਹੈ, ਜਿਸ ਦੌਰਾਨ ਬਜ਼ੁਰਗ ਨੂੰ ਤਿੰਨ-ਚਾਰ ਗੋਲੀਆਂ ਵੱਜੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕ ਦੀ ਪਤਨੀ ਮਹਿੰਦਰ ਕੌਰ ਨੇ ਦੱਸਿਆ ਕਿ ਉਹ ਦੋਵੇਂ ਬੈਠੇ ਟੀਵੀ ਦੇਖ ਰਹੇ ਸਨ, ਜਦੋਂ ਕੁਝ ਨੌਜਵਾਨਾਂ ਨੇ ਦਰਵਾਜ਼ਾ ਖੜਕਾਇਆ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫਰੀਦਕੋਟ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਵੱਡੇ ਮੁੰਡੇ ਨੇ ਭੇਜਿਆ ਹੈ। ਜਦੋਂ ਸੰਤੋਖ ਸਿੰਘ ਦਰਵਾਜ਼ੇ ਕੋਲ ਗਿਆ ਤਾਂ ਹਮਲਾਵਾਰ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਸੀਸੀਟੀਵੀ ਕੈਮਰੇ ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਹਮਲਾਵਰ ਵਰਨਾ ਕਾਰ ਵਿੱਚ ਆਏ ਸਨ, ਜੋ ਘਰ ਤੋਂ ਥੋੜੀ ਦੂਰੀ ’ਤੇ ਰੁਕਦੀ ਹੈ। ਇਸ ਵਿੱਚੋਂ ਪਹਿਲਾਂ ਦੋ ਨੌਜਵਾਨ ਨਿਕਲ ਕੇ ਘਰ ਵੱਲ ਆਉਂਦੇ ਹਨ। ਮ੍ਰਿਤਕ ਦਾ ਵੱਡਾ ਬੇਟਾ ਐੱਨਡੀਪੀਐੱਸ ਐਕਟ ਤਹਿਤ ਫ਼ਰੀਦਕੋਟ ਜੇਲ੍ਹ ਵਿਚ ਬੰਦ ਹੈ ਅਤੇ ਦੂਜੇ ਬੇਟੇ ਦੀ ਸਥਾਨਕ ਬੁੱਘੀਪੁਰਾ ਚੌਕ ਵਿੱਚ ਵਰਕਸ਼ਾਪ ਹੈ। ਥਾਣਾ ਸਿਟੀ ਮੁਖੀ ਦਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

Advertisement

Advertisement
Tags :
ਗੋਲੀਆਂਦਾਖਲਬਜ਼ੁਰਗਮਾਰੀਆਂਮੋਗਾਵਿੱਚ
Advertisement